ਆਸਟ੍ਰੇਲੀਆ 'ਚ 'ਫੋਨ' ਦੀ ਵਜ੍ਹਾ ਨਾਲ ਭਾਰਤੀ ਸ਼ਖਸ ਦਾ ਵੀਜ਼ਾ ਰੱਦ

Sunday, May 05, 2019 - 03:38 PM (IST)

ਆਸਟ੍ਰੇਲੀਆ 'ਚ 'ਫੋਨ' ਦੀ ਵਜ੍ਹਾ ਨਾਲ ਭਾਰਤੀ ਸ਼ਖਸ ਦਾ ਵੀਜ਼ਾ ਰੱਦ

ਸਿਡਨੀ— ਗਰਮੀ ਦੇ ਮੌਸਮ 'ਚ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਮਾਨ ਪੈਕ ਕਰਨ ਦੇ ਨਾਲ-ਨਾਲ ਮੋਬਾਇਲ ਫੋਨ 'ਚੋਂ ਇਤਰਾਜ਼ਯੋਗ ਵੀਡੀਓ ਵੀ ਹਟਾ ਦਿਓ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਡਾ ਵੀਜ਼ਾ ਰੱਦ ਕਰਾ ਸਕਦੀ ਹੈ। ਇਸ ਤਰ੍ਹਾਂ ਦੀ ਘਟਨਾ ਇਕ ਭਾਰਤੀ ਟੂਰਿਸਟ ਨਾਲ ਆਸਟ੍ਰੇਲੀਆ 'ਚ ਵਾਪਰੀ ਹੈ। ਇਸ ਭਾਰਤੀ ਟੂਰਿਸਟ ਦੇ ਮੋਬਾਇਲ 'ਚ ਇਤਰਾਜ਼ਯੋਗ ਵੀਡੀਓ ਹੋਣ ਕਾਰਨ ਉਸ ਦਾ ਵੀਜ਼ਾ ਰੱਦ ਕਰਕੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ।

 

45 ਸਾਲਾ ਇਸ ਭਾਰਤੀ ਸ਼ਖਸ ਕੋਲ ਟੂਰਿਸਟ ਵੀਜ਼ਾ ਸੀ ਅਤੇ ਵੀਰਵਾਰ ਨੂੰ ਉਹ ਮਲੇਸ਼ੀਆ ਤੋਂ ਪਰਥ ਹਵਾਈ ਅੱਡੇ 'ਤੇ ਪੁੱਜਾ ਸੀ।ਜਦ ਅਧਿਕਾਰੀਆਂ ਵਲੋਂ ਉਸ ਦੇ ਫੋਨ ਦੀ ਜਾਂਚ ਕੀਤੀ ਗਈ ਤਾਂ ਇਸ 'ਚ ਇਤਰਾਜ਼ਯੋਗ ਵੀਡੀਓ ਮਿਲੀ।ਜਾਂਚ ਟੀਮ ਨੇ ਉਸ ਦਾ ਮੋਬਾਇਲ ਕਬਜ਼ੇ 'ਚ ਲੈ ਕੇ ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਯੋਨ ਸ਼ੋਸ਼ਣ ਦੀ ਨਹੀਂ ਸੀ ਪਰ ਇਹ ਇਕ ਬੱਚੇ ਨੂੰ ਤਸੀਹੇ ਦਿੱਤੇ ਜਾਣ ਦੀ ਵੀਡੀਓ ਸੀ, ਜੋ ਸਮਾਜ ਲਈ ਠੀਕ ਨਹੀਂ। 
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸ਼ੋਸ਼ਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਆਪਣੇ ਫੋਨ 'ਚ ਨਾ ਰੱਖਣ ਕਿਉਂਕਿ ਇੱਥੇ ਅਜਿਹੀਆਂ ਵੀਡੀਓਜ਼ ਰੱਖਣ ਦੀ ਇਜਾਜ਼ਤ ਨਹੀਂ ਹੈ।ਵਿਅਕਤੀ ਨੂੰ ਪਰਥ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ 'ਚ ਰੱਖਣ ਮਗਰੋਂ ਵਾਪਸ ਭੇਜ ਦਿੱਤਾ ਗਿਆ।


Related News