ਅਮਰੀਕੀ ਮਿਡਟਰਮ ਚੋਣਾਂ ''ਚ ਭਾਰਤੀ-ਤਿੱਬਤੀ ਪੁਰੇਵਲ ਕਰਵਾ ਸਕਦੈ ''ਬੱਲੇ-ਬੱਲੇ''

11/6/2018 1:32:00 PM

ਵਾਸ਼ਿੰਗਟਨ— ਅਮਰੀਕਾ ਦੀ ਪ੍ਰਤੀਨਿਧੀ ਸਭਾ 'ਚ ਚੁਣੇ ਜਾਣ ਦੀ ਕੋਸ਼ਿਸ਼ 'ਚ ਲੱਗੇ ਭਾਰਤੀ-ਤਿੱਬਤੀ ਮੂਲ ਦੇ ਅਮਰੀਕੀ ਨਾਗਰਿਕ ਆਫਤਾਬ ਕਰਮ ਸਿੰਘ ਪੁਰੇਵਲ ਉਸ ਵੇਲੇ ਚਰਚਾ 'ਚ ਆ ਗਏ ਜਦੋਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਲਈ ਚੋਣ ਪ੍ਰਚਾਰ ਕੀਤਾ।

ਓਹੀਓ ਦੇ ਪਹਿਲੇ ਕਾਂਗਰਸਨਲ ਡਿਸਟ੍ਰਿਕਸ 'ਚ ਦੋਵਾਂ ਦਲਾਂ ਦੇ ਸੀਨੀਅਰ ਨੇਤਾ ਹਮਲਾਵਰ ਰੂਪ 'ਚ ਚੋਣ ਪ੍ਰਚਾਰ ਕਰ ਰਹੇ ਸਨ, ਜਿਥੋਂ ਨੌਜਵਾਨ ਤੇ ਊਰਜਾਵਾਨ ਪੁਰੇਵਲ (35) ਰਿਪਬਲਿਕਨ ਸੰਸਦ ਮੈਂਬਰ ਸਟੀਵ ਚਾਬਟ (65) ਨੂੰ ਸਖਤ ਟੱਕਰ ਦੇ ਰਹੇ ਹਨ। ਸਟੀਵ ਸਾਲ 2009-10 ਨੂੰ ਛੱਡ ਕੇ ਸਾਲ 1995 ਤੋਂ ਇਸ ਸੀਟ ਦੀ ਅਗਵਾਈ ਕਰ ਰਹੇ ਹਨ। ਪੁਰੇਵਲ ਉਨਵਾਂ ਚੋਣਵੇਂ ਉਮੀਦਵਾਰਾਂ 'ਚੋਂ ਇਕ ਹਨ, ਜਿਨ੍ਹਾਂ ਲਈ ਓਬਾਮਾ ਨੇ ਪ੍ਰਚਾਰ ਕੀਤਾ ਹੈ। ਇਸ ਮਿਡਟਰਮ ਚੋਣ 'ਚ ਓਬਾਮਾ ਆਪਣੀ ਪਾਰਟੀ ਦੇ ਸਟਾਰ ਪ੍ਰਚਾਰਕ ਹਨ।

ਤਿੱਬਤੀ ਮੂਲ ਦੇ ਪੁਰੇਵਲ ਨੇ ਆਪਣੇ ਕਾਂਗਰਸਨਲ ਡਿਸਟ੍ਰਿਕਟ 'ਚ ਚੋਣ ਰੈਲੀ ਨਾਲ ਸੈਂਕੜੇ ਸਮਰਥਕਾਂ ਨੂੰ ਕਿਹਾ ਕਿ ਇਹ ਚੋਣ ਸਾਡੇ ਦੇਸ਼ ਦਾ ਭਵਿੱਖ ਤੈਅ ਕਰੇਗੀ। ਪੁਰੇਵਲ ਦੀ ਜਿੱਤ ਨੂੰ ਮਹਿਸੂਸ ਕਰਕੇ ਚੋਟੀ ਦੀ ਡੈਮੋਕ੍ਰੇਟਿਕ ਅਗਵਾਈ ਪਿਛਲੇ ਕੁਝ ਦਿਨਾਂ ਤੋਂ ਇਸ ਸੀਟ ਨੂੰ ਹਾਸਲ ਕਰਨ ਲਈ ਵਧੇਰੇ ਕੋਸ਼ਿਸ਼ ਕਰ ਰਹੀ ਹੈ। ਡੈਮੋਕ੍ਰੇਟਿਕ ਰਾਸ਼ਟਰੀ ਕਮੇਟੀ ਦੇ ਪ੍ਰਧਾਨ ਟਾਮ ਪੇਰੇਜ ਨੇ ਵੀ ਪੁਰੇਵਲ ਲਈ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਫਤਾਬ ਪੁਰੇਵਲ ਵਰਗੇ ਨੇਤਾਵਾਂ ਦੀ ਲੋੜ ਹੈ ਜੋ ਮੈਡੀਕੈਡ 'ਤੇ ਲਗਾਤਾਰ ਹਮਲਿਆਂ ਲਈ ਟਰੰਪ ਪ੍ਰਸ਼ਾਸਨ ਤੇ ਸੰਸਦ 'ਚ ਰਿਪਬਲਿਕਨਾਂ ਨੂੰ ਜ਼ਿੰਮੇਦਾਰ ਠਹਿਰਾਉਣਗੇ। ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਸਮਾਂ ਆ ਗਿਆ ਹੈ।

ਨਿਊਯਾਰਕ ਟਾਈਮ ਨੇ ਬੀਤੇ ਹਫਤੇ ਤਾਜ਼ਾ ਸਰਵੇ 'ਚ ਕਿਹਾ ਸੀ ਕਿ ਪੁਰਵੇਲ 9 ਫੀਸਦੀ ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਪੁਰੇਵਲ ਜੇਕਰ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਦੀ ਪ੍ਰਤੀਨਿਧੀ ਸਭਾ 'ਚ ਥਾਂ ਹਾਸਲ ਕਰਨ ਵਾਲੇ ਪਹਿਲੇ ਤਿੱਬਤੀ-ਅਮਰੀਕੀ ਹੋਣਗੇ। ਉਹ 100 ਸਾਲਾਂ 'ਚ ਹੈਮਿਲਟਨ ਕਾਊਂਟੀ ਕਲਰਕ ਆਫ ਕੋਟਸ 'ਚ ਚੁਣੇ ਜਾਣ ਵਾਲੇ ਪਹਿਲੇ ਡੈਮੋਕ੍ਰੇਟ ਹੋਣਗੇ।