ਭਾਰਤੀ ਟੈਨਿਸ ਖਿਡਾਰਣ ਕਰਮਨ ਕੌਰ ਥਾਂਦੀ ਨੇ ਅਮਰੀਕਾ ''ਚ ਜਿੱਤਿਆ ਖਿਤਾਬ
Wednesday, Jul 26, 2023 - 12:40 PM (IST)
ਵਾਸ਼ਿੰਗਟਨ (ਰਾਜ ਗੋਗਨਾ )- ਬੀਤੇ ਦਿਨ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇਵਾਨਸਵਿਲੇ ਵਿੱਚ ਇਨਾਮੀ ਆਈਟੀਐਫ ਵੂਮੈਨ ਵਰਲਡ ਟੈਨਿਸ ਟੂਰਨਾਮੈਂਟ ਵਿੱਚ ਭਾਰਤ ਦੀ ਟੈਨਿਸ ਖਿਡਾਰਣ ਕਰਮਨ ਕੌਰ ਥਾਂਦੀ ਨੇ ਤੀਸਰਾ ਦਰਜਾ ਪ੍ਰਾਪਤ ਕੀਤਾ। ਉਸ ਨੇ ਯੂਕ੍ਰਨ ਦੇਸ਼ ਦੀ ਯੂਲੀਆ ਸਟਾਰੋਦੁਬਤੇਵਾ ਨੂੰ 7-5, 4-6, 6-1 ਦੇ ਨਾਲ ਹਰਾਇਆ। 25 ਸਾਲ ਦੀ ਕਰਮਨ ਕੌਰ ਥਾਂਦੀ ਦਾ ਇਸ ਪੱਧਰ ਦਾ ਇਹ ਦੂਜਾ ਖਿਤਾਬ ਹੈ, ਜੋ ਪਿਛਲੇ ਅਕਤੂਬਰ ਵਿੱਚ ਕੈਨੇਡਾ ਦੇ ਸਗੁਏਨੇ ਵਿੱਚ ਉਸ ਨੇ ਜਿੱਤਿਆ ਸੀ। ਅਤੇ ਇਹ ਕਰਮਨ ਕੌਰ ਥਾਂਦੀ ਦੇ ਕੈਰੀਅਰ ਦਾ ਚੌਥਾ ਸਿੰਗਲ ਤਾਜ ਸੀ।
ਪੜ੍ਹੋ ਇਹ ਅਹਿਮ ਖ਼ਬਰ-ਮਣੀਪੁਰ 'ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ ਦੀ ਅਮਰੀਕਾ ਨੇ ਕੀਤੀ ਨਿੰਦਾ, ਦਿੱਤੀ ਇਹ ਪ੍ਰਤੀਕਿਰਿਆ
ਉਸ ਨੇ ਦੋ ਘੰਟੇ 45 ਮਿੰਟ ਤੱਕ ਚੱਲੇ ਸਖ਼ਤ ਸੰਘਰਸ਼ ਵਿੱਚ ਫੈਸਲਾਕੁੰਨ ਮੈਚ ਵਿੱਚ ਆਪਣੀ ਮਜ਼ਬੂਤ ਖੇਡ ਦਾ ਸਬੂਤ ਦਿੱਤਾ, ਜਦੋਂ ਉਸ ਨੇ ਆਪਣੀ 23 ਸਾਲਾ ਵਿਰੋਧੀ ਨੂੰ ਸਿਰਫ਼ 11 ਅੰਕਾਂ ਦੇ ਨਾਲ ਪਿੱਛੇ ਛੱਡ ਦਿੱਤਾ। ਉਸਨੇ ਮੈਚ ਵਿੱਚ 11 ਵਿੱਚੋਂ ਪੰਜ ਬ੍ਰੇਕ ਪੁਆਇੰਟਾਂ ਨੂੰ ਖਿੱਚਣ ਲਈ ਬਦਲ ਦਿੱਤਾ। ਉਸ ਨੇ ਪਹਿਲੇ ਚਾਰ ਦੌਰ 'ਚ ਕੋਈ ਸੈੱਟ ਨਹੀਂ ਛੱਡਿਆ ਸੀ। ਸਟਾਰਡੋਬਤਸੇਵਾ ਨੇ ਪਿਛਲੇ ਮਹੀਨੇ ਸੁਮਟਰ (ਅਮਰੀਕਾ) ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤੀ ਟੈਨੇਸ ਖਿਡਾਰੀ ਕਰਮਨ ਥਾਂਦੀ ਨੂੰ ਤਿੰਨ ਸੈੱਟਾਂ ਵਿੱਚ ਹਰਾਇਆ ਸੀ। ਇਸ ਖਿਤਾਬ ਦੇ ਨਾਲ ਕਰਮਨ ਥਾਂਦੀ ਰੈਂਕਿੰਗ ਦੀ ਸੂਚੀ ਵਿੱਚ 51 ਸਥਾਨਾਂ ਦੀ ਛਾਲ ਮਾਰ ਕੇ 210ਵੇਂ ਸਥਾਨ 'ਤੇ ਪਹੁੰਚ ਗਈ। ਉਹ ਅੰਕਿਤਾ ਰੈਨਾ (200) ਤੋਂ ਬਾਅਦ ਹੁਣ ਦੂਜੀ ਸਰਵੋਤਮ ਭਾਰਤੀ ਮੂਲ ਦੀ ਇੰਡੀਅਨ ਟੈਨਿਸ ਖਿਡਾਰਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।