ਪ੍ਰੀਖਿਆ ’ਚ ਘੱਟ ਅੰਕਾਂ ਲਈ ਝਿੜਕ ਤੋਂ ਨਾਰਾਜ਼ ਭਾਰਤੀ ਕੁੜੀ ਨੇ ਕੀਤਾ ਆਪਣੇ ਅਗਵਾ ਹੋਣ ਦਾ ਡਰਾਮਾ

02/27/2021 5:06:52 PM

ਦੁਬਈ (ਭਾਸ਼ਾ) : ਪ੍ਰੀਖਿਆ ਵਿਚ ਘੱਟ ਅੰਕ ਆਉਣ ਕਾਰਨ ਮਾਤਾ-ਪਿਤਾ ਦੀ ਝਿੜਕ ਤੋਂ ਨਾਰਾਜ਼ 15 ਸਾਲ ਦੀ ਭਾਰਤੀ ਕੁੜੀ ਨੇ ਆਪਣੇ ਅਗਵਾ ਹੋਣ ਦਾ ਡਰਾਮਾ ਕੀਤਾ ਅਤੇ ਵੀਰਵਾਰ ਨੂੰ ਸਵੇਰ ਤੋਂ ਲਾਪਤਾ ਰਹਿਣ ਦੇ ਬਾਅਦ ਆਪਣੇ ਹੀ ਮਕਾਨ ਦੀ ਛੱਤ ’ਤੇ ਲੁਕੀ ਹੋਈ ਮਿਲੀ।

ਇਹ ਵੀ ਪੜ੍ਹੋ: ਅਮਰੀਕਾ: ਪ੍ਰਤੀਨਿਧੀ ਸਭਾ ਵੱਲੋਂ ਕੋਰੋਨਾ ਰਾਹਤ ਪੈਕੇਜ ਲਈ 1900 ਅਰਬ ਡਾਲਰ ਦੇ ਬਿੱਲ ਨੂੰ ਮਨਜ਼ੂਰੀ

ਗਲਫ ਨਿਊਜ਼ ਦੀ ਖ਼ਬਰ ਮੁਤਾਬਕ ਦੁਬਈ ਵਿਚ ਵੀਰਵਾਰ ਸਵੇਰੇ ਟਹਿਲਣ ਨਿਕਲੀ ਹਰੀਨੀ ਕਰਣੀ ਲਾਪਤਾ ਹੋ ਗਈ ਸੀ। ਦੁਬਈ ਪੁਲਸ ਨੇ ਅਖ਼ਬਾਰ ਨੂੰ ਦੱਸਿਆ ਕਿ ਪ੍ਰੀਖਿਆ ਵਿਚ ਘੱਟ ਅੰਕ ਆਉਣ ’ਤੇ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਝਿੜਕਿਆ ਸੀ ਅਤੇ ਉਸ ਦਾ ਮੋਬਾਇਲ ਖੋਹ ਲਿਆ ਸੀ, ਜਿਸ ਤੋਂ ਬਾਅਦ ਉਹ ਉਮ ਸਕੀਮ ਇਲਾਕੇ ਵਿਚ ਸਥਿਤ ਆਪਣੇ ਹੀ ਮਕਾਨ ਦੀ ਛੱਤ ’ਤੇ ਲੁਕ ਗਈ ਸੀ। 

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਫਿਲਹਾਲ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਨਹੀਂ ਮਿਲੇਗੀ ਡਾਕ ਵੋਟਿੰਗ ਦੀ ਸਹੂਲਤ

ਅਖ਼ਬਾਰ ਨੇ ਅਧਿਕਾਰੀ ਦੇ ਹਵਾਲੇ ਤੋਂ ਲਿਖਿਆ ਹੈ, ‘ਪਰਿਵਾਰ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਘਟਨਾ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਲੋਕਾਂ ਨੂੰ ਮਦਦ ਮੰਗੀ। ਉਸ ਦੇ ਮਾਤਾ-ਪਿਤਾ ਨੂੰ ਡਰ ਸੀ ਕਿ ਕੁੜੀ ਖ਼ੁਦ ਨੂੰ ਨੁਕਸਨ ਪਹੁੰਚਾ ਸਕਦੀ ਹੈ।’ ਦੁਬਈ ਪੁਲਸ ਨੇ ਕੁੱਝ ਹੀ ਘੰਟਿਆਂ ਵਿਚ ਮਾਮਲੇ ਨੂੰ ਹੱਲ ਕਰ ਦਿੱਤਾ ਅਤੇ ਕੁੜੀ ਨੂੰ ਸੁਰੱਖਿਅਤ ਆਪਣੇ ਪਰਿਵਾਰ ਤੱਕ ਪਹੁੰਚਾਇਆ। ਕੁੜੀ ਅਲ ਬਸ਼ਰਾ ਵਿਚ ਬ੍ਰਿਟਿਸ਼ ਪਾਠਕ੍ਰਮ ਦੀ ਪੜ੍ਹਾਈ ਕਰਦੀ ਹੈ।

ਇਹ ਵੀ ਪੜ੍ਹੋ: ਟਵਿਟਰ ਦੇ CEO ’ਤੇ ਕੰਗਨਾ ਨੇ ਮੁੜ ਵਿੰਨ੍ਹਿਆ ਨਿਸ਼ਾਨਾ, ਕਿਹਾ- ਮੇਰੇ ਤੋਂ ਡਰਦੇ ਹਨ ਚਾਚਾ ‘ਜੈਕ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News