ਕੋਵਿਡ-19: ਲੰਡਨ ''ਚ ਫਸੇ ਵਿਦਿਆਰਥੀਆਂ ਨੇ ਭਾਰਤੀ ਮਿਸ਼ਨ ਭਵਨ ''ਚ ਲਈ ਸ਼ਰਣ

Sunday, Mar 22, 2020 - 06:31 PM (IST)

ਕੋਵਿਡ-19: ਲੰਡਨ ''ਚ ਫਸੇ ਵਿਦਿਆਰਥੀਆਂ ਨੇ ਭਾਰਤੀ ਮਿਸ਼ਨ ਭਵਨ ''ਚ ਲਈ ਸ਼ਰਣ

ਲੰਡਨ- ਬ੍ਰਿਟੇਨ ਵਿਚ 19 ਭਾਰਤੀ ਵਿਦਿਆਰਥੀਆਂ ਦੇ ਸਮੂਹ ਨੇ ਸ਼ਨੀਵਾਰ ਰਾਤ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਭਵਨ ਵਿਚ ਸ਼ਰਣ ਲਈ। ਕੋਰੋਨਾਵਾਇਰਸ ਦੇ ਕਹਿਰ ਕਾਰਨ ਹਵਾਈ ਯਾਤਰਾ 'ਤੇ ਪਾਬੰਦੀ ਦੇ ਬਾਵਜੂਦ ਇਹ ਲੋਕ ਖੁਦ ਨੂੰ ਜਹਾਜ਼ ਰਾਹੀਂ ਭਾਰਤ ਭੇਜੇ ਜਾਣ ਦੀ ਮੰਗ ਕਰ ਰਹੇ ਹਨ।

ਇਹਨਾਂ ਵਿਚੋਂ ਵਧੇਰੇ ਤੇਲੰਗਾਨਾ ਸੂਬੇ ਦੇ ਵਿਦਿਆਰਥੀ ਹਨ। ਇਹਨਾਂ ਲੋਕਾਂ ਨੇ ਲੰਡਨ ਦੇ ਭਾਰਤੀ ਪਰਵਾਸੀ ਸਮੂਹਾਂ ਦੀ ਮਦਦ ਨਾਲ ਚੱਲ ਰਹੀ ਨਵੀਂ ਰਿਹਾਇਸ਼ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਅਸਲ ਵਿਚ ਭਾਰਤ ਸਰਕਾਰ ਨੇ 31 ਮਾਰਚ ਤੱਕ ਬ੍ਰਿਟੇਨ ਤੇ ਯੂਰਪ ਤੋਂ ਕਿਸੇ ਵੀ ਉਡਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤੀਆਂ ਦੀ ਮਦਦ ਕਰਨ ਵਾਲੇ ਇਕ ਸਮੂਹ ਦੇ ਨੇਤਾ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਸ਼ੁਰੂ ਵਿਚ ਇਹ 59 ਵਿਦਿਆਰਥੀਆਂ ਦਾ ਸਮੂਹ ਸੀ ਤੇ 40 ਵਿਦਿਆਰਥੀਆਂ ਨੇ ਨਵੀਂ ਰਿਹਾਇਸ਼ ਸਵਿਕਾਰ ਕਰ ਲਈ ਪਰ 19 ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਅਸਲ ਵਿਚ ਕਈ ਸਮੂਹ ਭਾਰਤੀ ਕਮਿਸ਼ਨ ਦੇ ਨਾਲ ਮਿਲ ਕੇ ਸੰਕਟ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਮਦਦ ਕਰ ਰਹੇ ਹਨ।

ਬ੍ਰਿਟੇਨ ਵਿਚ ਈਸਟਰ ਛੁੱਟੀਆਂ ਦੌਰਾਨ ਕਈ ਭਾਰਤੀ ਵਿਦਿਆਰਥੀਆਂ ਨੇ ਸਵਦੇਸ਼ ਆਉਣ ਦੀ ਤਿਆਰੀ ਕੀਤੀ ਸੀ। ਕਈਆਂ ਨੇ ਇਸ ਮਹੀਨੇ ਦੇ ਅਖੀਰ ਵਿਚ ਭਾਰਤ ਦੇ ਲਈ ਉਡਾਣਾਂ ਬੁੱਕ ਕੀਤੀਆਂ ਸਨ। ਹਾਲਾਂਕਿ ਭਾਰਤ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਯਾਤਰਾ ਸਬੰਧੀ ਤਾਜ਼ਾ ਐਡਵਾਇਜ਼ਰੀ ਜਾਰੀ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ 18 ਮਾਰਚ ਦੀ ਅੱਧੀ ਰਾਤ ਤੋਂ 31 ਮਾਰਚ ਤੱਕ ਕਿਸੇ ਵੀ ਯਾਤਰੀ ਨੂੰ ਭਾਰਤ ਵਿਚ ਦਾਖਦੇ ਦੀ ਆਗਿਆ ਨਹੀਂ ਦਿੱਤੀ ਜਾਵੇਗਾ।


author

Baljit Singh

Content Editor

Related News