ਭਾਰਤੀ ਵਿਦਿਆਰਥੀ ਨੇ ਨਾਂ ਕੀਤਾ ਰੋਸ਼ਨ, ਸਿਰਫ 8.40 ਸਕਿੰਟਾਂ 'ਚ ਜਿੱਤੀ ‘ਮੈਮੋਰੀ ਲੀਗ’ ਵਿਸ਼ਵ ਚੈਂਪੀਅਨਸ਼ਿਪ
Saturday, Feb 22, 2025 - 02:24 PM (IST)

ਨਿਊਯਾਰਕ (ਏਜੰਸੀ)- ਭਾਰਤੀ ਵਿਦਿਆਰਥੀ ਵਿਸ਼ਵਾ ਰਾਜਕੁਮਾਰ ਨੇ 13.50 ਸਕਿੰਟਾਂ ’ਚ 80 ਬੇਤਰਤੀਬੇ ਨੰਬਰ ਅਤੇ 8.40 ਸਕਿੰਟਾਂ ’ਚ 30 ਤਸਵੀਰਾਂ ਯਾਦ ਕਰ ਕੇ ‘ਮੈਮੋਰੀ ਲੀਗ’ ਵਿਸ਼ਵ ਚੈਂਪੀਅਨਸ਼ਿਪ 2025 ਜਿੱਤ ਲਈ। ‘ਮੈਮੋਰੀ ਲੀਗ’ ਵਿਸ਼ਵ ਚੈਂਪੀਅਨਸ਼ਿਪ ਇਕ ਸਖ਼ਤ ਆਨਲਾਈਨ ਪ੍ਰਤੀਯੋਗਿਤਾ ਹੈ। ‘ਮੈਮੋਰੀ ਲੀਗ’ ਵੈੱਬਸਾਈਟ ਅਨੁਸਾਰ 20 ਸਾਲਾ ਰਾਜਕੁਮਾਰ 5000 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ। ਹਾਲ ਹੀ ’ਚ ਆਯੋਜਿਤ ਪ੍ਰਤੀਯੋਗਿਤਾ ’ਚ ਰਾਜਕੁਮਾਰ ਨੇ 13.50 ਸਕਿੰਟਾਂ ’ਚ 80 ਨੰਬਰ ਅਤੇ 8.40 ਸਕਿੰਟਾਂ ’ਚ 30 ਤਸਵੀਰਾਂ ਯਾਦ ਕੀਤੀਆਂ।
ਰਾਜਕੁਮਾਰ ਪੁਡੂਚੇਰੀ ਸਥਿਤ ‘ਮਾਨਾਕੁਲਾ ਵਿਨਯਾਗਰ ਇੰਸਟੀਚਿਊਟ ਆਫ਼ ਟੈਕਨਾਲੋਜੀ' ਦਾ ਵਿਦਿਆਰਥੀ ਹੈ। ਚੀਜ਼ਾਂ ਨੂੰ ਯਾਦ ਰੱਖਣ ਦੀਆਂ ਆਪਣੀਆਂ ਤਕਨੀਕਾਂ ਅਤੇ ਰਣਨੀਤੀਆਂ ਬਾਰੇ ਗੱਲ ਕਰਦੇ ਹੋਏ ਰਾਜਕੁਮਾਰ ਨੇ ਦਿ ਨਿਊਯਾਰਕ ਟਾਈਮਜ਼ ਨੂੰ ਦੱਸਿਆ, "ਸਰੀਰ ਵਿੱਚ ਪਾਣੀ ਦੀ ਲੋੜੀਂਦੀ ਮਾਤਰਾ ਹੋਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਤੁਹਾਡੇ ਦਿਮਾਗ ਨੂੰ ਮਦਦ ਮਿਲਦੀ ਹੈ। ਮੰਨ ਲਓ ਕਿ ਤੁਸੀਂ ਕੋਈ ਕਿਤਾਬ ਪੜ੍ਹ ਰਹੇ ਹੋ। ਤੁਸੀਂ ਇਸਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਨਹੀਂ ਪੜ੍ਹ ਰਹੇ ਪਰ ਤੁਸੀਂ ਆਪਣੇ ਮਨ ਵਿੱਚ ਚੀਜ਼ਾਂ ਬੋਲ ਰਹੇ ਹੋ। ਜੇਕਰ ਤੁਸੀਂ ਬਹੁਤਾ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਡੀ ਰਫ਼ਤਾਰ ਥੋੜ੍ਹੀ ਹੌਲੀ ਰਹੇਗੀ। ਜੇ ਤੁਸੀਂ ਬਹੁਤ ਸਾਰਾ ਪਾਣੀ ਪੀਓਗੇ, ਤਾਂ ਤੁਸੀਂ ਤੇਜ਼ੀ ਨਾਲ ਪੜ੍ਹ ਸਕੋਗੇ।"
ਇਹ ਵੀ ਪੜ੍ਹੋ: ਯਾਤਰੀਆਂ ਦੀ ਜਾਨ 'ਤੇ ਬਣੀ, ਪੰਛੀ ਨਾਲ ਟਕਰਾਉਣ ਮਗਰੋਂ ਟੁੱਟੀ ਜਹਾਜ਼ ਦੀ 'Nose'
ਰਾਜਕੁਮਾਰ ਨੇ ਕਿਹਾ ਕਿ ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ। ਉਸ ਨੇ ਕਿਹਾ, "ਉਹ ਤੁਹਾਨੂੰ 80 ਬੇਤਰਤੀਬ ਨੰਬਰ ਦਿੰਦੇ ਹਨ ਜੋ ਉਹ 'ਸਕ੍ਰੀਨ' 'ਤੇ ਦਿਖਾਉਂਦੇ ਹਨ। ਫਿਰ ਇਕ ਬਟਨ ਕਲਿੱਕ ਕਰਨ 'ਤੇ ਇਕ ਸ਼ੀਟ ਦਿਖਾਈ ਦਿੰਦੀ ਹੈ। ਮੈਂ ਸਾਰੇ 80 ਨੰਬਰ ਲਿਖ ਲਏ ਅਤੇ ਮੈਂ ਉਨ੍ਹਾਂ ਨੂੰ ਸਹੀ ਤਰ੍ਹਾਂ ਯਾਦ ਕੀਤਾ ਸੀ। ਇਸ ਵਿਸ਼ਵ ਮੁਕਾਬਲੇ ਵਿੱਚ 80 ਬੇਤਰਤੀਬ ਨੰਬਰਾਂ ਨੂੰ ਯਾਦ ਕਰਨ ਲਈ ਮੇਰਾ ਸਭ ਤੋਂ ਘੱਟ ਸਮਾਂ 13.5 ਸਕਿੰਟ ਸੀ, ਯਾਨੀ ਕਿ ਪ੍ਰਤੀ ਸਕਿੰਟ ਲਗਭਗ 6 ਨੰਬਰ।" ਉਸ ਨੇ ਕਿਹਾ ਕਿ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਯਾਦਦਾਸ਼ਤ ਨੂੰ ਤੇਜ਼ ਕਰਨ ਵਿੱਚ ਮਦਦ ਕਰਨ ਵਾਲਾ ਇੱਕ ਟ੍ਰੇਨਰ ਬਣਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਇਸ ਲਈ ਉਹ ਭਾਰਤ ਵਿੱਚ ਇੱਕ ਸੰਸਥਾ ਖੋਲ੍ਹਣਾ ਚਾਹੁੰਦਾ ਹੈ, ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਯਾਦਦਾਸ਼ਤ ਨੂੰ ਤੇਜ਼ ਕਰਨ ਦੀਆਂ ਤਕਨੀਕਾਂ ਸਿਖਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਸਾਵਧਾਨ! ਚੀਨ 'ਚ ਮਿਲਿਆ ਕੋਰੋਨਾ ਵਰਗਾ ਨਵਾਂ ਵਾਇਰਸ, ਮਨੁੱਖਾਂ 'ਚ ਫੈਲਣ ਦਾ ਖਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8