ਅਮਰੀਕਾ ’ਚ 17,000 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਲਾਇਸੈਂਸਾਂ ’ਤੇ ‘ਕੈਂਚੀ’, ਰਡਾਰ ’ਤੇ ਸਭ ਤੋਂ ਵੱਧ ਭਾਰਤੀ

Friday, Nov 14, 2025 - 01:25 AM (IST)

ਅਮਰੀਕਾ ’ਚ 17,000 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਲਾਇਸੈਂਸਾਂ ’ਤੇ ‘ਕੈਂਚੀ’, ਰਡਾਰ ’ਤੇ ਸਭ ਤੋਂ ਵੱਧ ਭਾਰਤੀ

ਵਾਸ਼ਿੰਗਟਨ - ਅਮਰੀਕੀ ਰਾਜ ਕੈਲੀਫੋਰਨੀਆ 17,000 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (ਸੀ. ਡੀ. ਐੱਲ.) ਰੱਦ ਕਰਨ ਦੀ ਤਿਆਰੀ ’ਚ ਹੈ। ਇਸ ਫੈਸਲੇ ਨਾਲ ਸੈਂਕੜੇ ਭਾਰਤੀ ਮੂਲ ਦੇ ਡਰਾਈਵਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੇ ਹਨ, ਜੋ ਅਮਰੀਕਾ ’ਚ ਟਰੱਕ ਡਰਾਈਵਰਾਂ ਦੀ ਭਾਰੀ ਘਾਟ ਕਾਰਨ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਕਈ ਡਰਾਈਵਰਾਂ ਨੂੰ ਗਲਤ ਦਿਸ਼ਾ ’ਚ ਗੱਡੀ ਚਲਾਉਂਦੇ ਹੋਏ ਫੜੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਹ ਸਖ਼ਤ ਕਾਰਵਾਈ ਅਗਸਤ ’ਚ ਫਲੋਰੀਡਾ ’ਚ ਇਕ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਵੱਲੋਂ ਯੂ-ਟਰਨ ਲੈਂਦੇ ਸਮੇਂ ਵਾਪਰੇ ਭਿਆਨਕ ਹਾਦਸੇ ਦੇ ਨਤੀਜੇ ਮੰਨੀ ਜਾ ਰਹੀ ਹੈ, ਜਿਸ ’ਚ 3 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਰਾਜ ਨੇ ਪ੍ਰਭਾਵਿਤ ਪ੍ਰਵਾਸੀ ਡਰਾਈਵਰਾਂ ਦੀ ਵਿਸਤ੍ਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਹੈ । ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਭਾਰਤੀ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
 


author

Inder Prajapati

Content Editor

Related News