ਅਮਰੀਕਾ ''ਚ ਪੜ੍ਹਨ ਗਏ ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ! ਪਰਿਵਾਰ ਦਾ ਬੁਰਾ ਹਾਲ

Sunday, May 31, 2026 - 10:17 AM (IST)

ਅਮਰੀਕਾ ''ਚ ਪੜ੍ਹਨ ਗਏ ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ! ਪਰਿਵਾਰ ਦਾ ਬੁਰਾ ਹਾਲ

ਟਬਿਲਿਸੀ (ਜਾਰਜੀਆ) : ਅਮਰੀਕਾ ਵਿਖੇ ਜਾਰਜੀਆ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਇੱਕ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪਿਛਲੇ 17 ਦਿਨਾਂ (14 ਮਈ) ਤੋਂ ਲਾਪਤਾ 23 ਸਾਲਾ ਭਾਰਤੀ ਮੈਡੀਕਲ ਵਿਦਿਆਰਥੀ ਧਵਨਿਤ ਰਾਜਦੀਪ ਦੀ ਮੌਤ ਹੋ ਗਈ ਹੈ। ਜਾਰਜੀਆ ਦੀ ਮਤਕਵਾਰੀ ਨਦੀ ਵਿੱਚੋਂ ਇੱਕ ਸ਼ੱਕੀ ਲਾਸ਼ ਬਰਾਮਦ ਹੋਈ ਹੈ, ਜਿਸ ਬਾਰੇ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਲਾਸ਼ ਧਵਨਿਤ ਦੀ ਹੈ।

ਜਾਰਜੀਆ ਪੁਲਿਸ ਅਨੁਸਾਰ ਨਦੀ ਵਿੱਚੋਂ ਮਿਲੀ ਲਾਸ਼ ਲੰਬੇ ਸਮੇਂ ਤੱਕ ਪਾਣੀ ਵਿੱਚ ਰਹਿਣ ਕਾਰਨ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ ਅਤੇ ਇਸ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਪੁਲਿਸ ਨੇ ਲਾਸ਼ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਧਵਨਿਤ ਦੇ ਵੱਡੇ ਭਰਾ ਮਿਹਿਰ ਰਾਜਦੀਪ ਦੇ ਡੀ.ਐੱਨ.ਏ. ਸੈਂਪਲ ਲਏ। ਡੀ.ਐੱਨ.ਏ. ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕਿਆ ਕਿ ਇਹ ਲਾਸ਼ ਧਵਨਿਤ ਦੀ ਹੀ ਹੈ। ਇਸ ਮਗਰੋਂ ਧਾਰਾ 115 ਦੇ ਤਹਿਤ ਜਾਂਚ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਪਤਾ ਲਗਾਇਆ ਜਾਵੇਗਾ ਕਿ ਇਹ "ਖੁਦਕੁਸ਼ੀ ਲਈ ਉਕਸਾਉਣ" ਦਾ ਮਾਮਲਾ ਹੈ ਜਾਂ ਨਹੀਂ।

ਅਹਿਮਦਾਬਾਦ (ਗੁਜਰਾਤ) ਦੇ ਓਢਵ ਇਲਾਕੇ ਦਾ ਰਹਿਣ ਵਾਲਾ ਧਵਨਿਤ ਰਾਜਦੀਪ ਜਾਰਜੀਆ ਦੀ ਕਾਕੇਸ਼ਸ ਯੂਨੀਵਰਸਿਟੀ ਵਿੱਚ ਐੱਮ.ਬੀ.ਬੀ.ਐੱਸ. (MBBS) ਦੀ ਪੜ੍ਹਾਈ ਕਰ ਰਿਹਾ ਸੀ। ਉਹ 14 ਮਈ ਨੂੰ ਰਹਿਸਮਈ ਹਾਲਤ ਵਿੱਚ ਆਪਣੇ ਹੋਸਟਲ/ਕਮਰੇ ਤੋਂ ਲਾਪਤਾ ਹੋ ਗਿਆ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਲਗਾਤਾਰ ਉਸ ਦੀ ਭਾਲ ਲਈ ਗੁਹਾਰ ਲਗਾ ਰਿਹਾ ਸੀ।

ਧਵਨਿਤ ਦੇ ਮਾਤਾ-ਪਿਤਾ ਮਯੂਰ ਅਤੇ ਧਰਮਿਸ਼ਠਾ ਨੇ ਇੱਕ ਭਾਰਤੀ ਮਕਾਨ ਮਾਲਕ 'ਅਨਿਲ' 'ਤੇ ਗੰਭੀਰ ਸਵਾਲ ਚੁੱਕੇ ਹਨ, ਜਿਸ ਦੇ ਘਰ ਧਵਨਿਤ ਕਿਰਾਏ 'ਤੇ ਰਹਿੰਦਾ ਸੀ। ਪਰਿਵਾਰ ਅਨੁਸਾਰ ਧਵਨਿਤ ਦਾ ਮਕਾਨ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਧਵਨਿਤ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਜੇਕਰ ਬਰਾਮਦ ਹੋਈ ਲਾਸ਼ ਧਵਨਿਤ ਦੀ ਸਾਬਤ ਹੁੰਦੀ ਹੈ, ਤਾਂ ਉਸ ਦਾ ਪੈਨਲ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਮੌਤ ਦੇ ਅਸਲ ਕਾਰਨਾਂ ਅਤੇ ਕਿਸੇ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News