ਯੌਨ ਸਬੰਧਾਂ ਲਈ ਉਕਸਾਉਣ ਦਾ ਭਾਰਤੀ ਵਿਦਿਆਰਥੀ ਨੇ ਕਬੂਲਿਆ ਜੁਰਮ, ਹੋ ਸਕਦੀ ਹੈ ਉਮਰਕੈਦ

Friday, Mar 06, 2020 - 01:24 PM (IST)

ਯੌਨ ਸਬੰਧਾਂ ਲਈ ਉਕਸਾਉਣ ਦਾ ਭਾਰਤੀ ਵਿਦਿਆਰਥੀ ਨੇ ਕਬੂਲਿਆ ਜੁਰਮ, ਹੋ ਸਕਦੀ ਹੈ ਉਮਰਕੈਦ

ਨਿਊਯਾਰਕ- ਅਮਰੀਕਾ ਵਿਚ ਵਿਦਿਆਰਥੀ ਵੀਜ਼ਾ 'ਤੇ ਆਏ ਇਕ ਭਾਰਤੀ ਨੌਜਵਾਨ ਨੇ ਨਾਬਾਲਗ ਲੜਕੀ ਨੂੰ ਯੌਨ ਸਬੰਧਾਂ ਦੇ ਲਈ ਉਕਸਾਉਣ ਦਾ ਦੋਸ਼ ਸਵਿਕਾਰ ਕੀਤਾ ਹੈ। ਪ੍ਰੋਸੀਕਿਊਟਰਾਂ ਨੇ ਦੱਸਿਆ ਕਿ ਸਚਿਨ ਆਜ਼ੀ ਭਾਸਕਰ (23) ਨੂੰ ਇਸ ਜੁਰਮ ਵਿਚ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।

ਦੋਸ਼ੀ ਨੇ ਨਾਬਾਲਗ ਲੜਕੀ ਨੂੰ ਯੌਨ ਸਬੰਧਾਂ ਦੇ ਲਈ ਉਕਸਾਉਣ ਦਾ ਦੋਸ਼ ਅਮਰੀਕੀ ਜ਼ਿਲਾ ਜੱਜ ਵਿਲੀਅਮ ਐਮ. ਸਕ੍ਰੇਟਨੀ ਦੇ ਸਾਹਮਣੇ ਸਵਿਕਾਰ ਕੀਤਾ। ਅਮਰੀਕੀ ਪ੍ਰੋਸੀਕਿਊਸ਼ਨ ਜੇਮਸ ਪੀ ਕੇਨੇਡੀ ਨੇ ਕਿਹਾ ਕਿ ਇਸ ਮਾਮਲੇ ਵਿਚ ਘੱਟ ਤੋਂ ਘੱਟ 10 ਸਾਲ ਉਮਰਕੈਦ ਦੀ ਕੈਦ, ਢਾਈ ਲੱਖ ਡਾਲਰ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪ੍ਰੋਸੀਕਿਊਟਰਾਂ ਦਾ ਦੋਸ਼ ਹੈ ਕਿ ਕਿ ਭਾਸਕਰ ਨੇ 11 ਸਾਲ ਦੀ ਬੱਚੀ ਨੂੰ ਯੌਨ ਸਬੰਧਾਂ ਦੇ ਲਈ ਉਕਸਾਉਣ ਵਾਲੇ ਸੰਦੇਸ਼ ਤੇ ਈਮੇਲ ਭੇਜੇ ਸਨ। ਮਾਮਲੇ ਵਿਚ ਸਜ਼ਾ 17 ਜੂਨ ਨੂੰ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ-

ਟਰੰਪ ਨੇ ਚੋਣਾਂ 'ਚ ਆਪਣੇ ਵਿਰੋਧੀ 'ਤੇ ਮੀਮ ਜ਼ਰੀਏ ਵਿੰਨ੍ਹਿਆ ਨਿਸ਼ਾਨਾ (ਵੀਡੀਓ)

ਅਮਰੀਕਾ 'ਚ 10 ਸਾਲਾ ਮੁੰਡੇ ਨੇ ਪੁਲਸ 'ਤੇ ਚਲਾਈਆਂ ਗੋਲੀਆਂ


author

Baljit Singh

Content Editor

Related News