ਅਰਬ ਸਾਗਰ ''ਚ ਪਲਟਿਆ ਭਾਰਤੀ ਪੋਤ ''ਜਮਨਾ ਸਾਗਰ'', ਪਾਕਿ ਜਲ ਸੈਨਾ ਨੇ ਚਾਲਕ ਮੈਂਬਰਾਂ ਨੂੰ ਬਚਾਇਆ
Saturday, Aug 13, 2022 - 02:24 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਅਰਬ ਸਾਗਰ 'ਚ ਇਕ ਪੋਤ ਦੇ ਪਲਟ ਜਾਣ ਤੋਂ ਬਾਅਦ ਉਸ ਦੇ ਚਾਲਕ ਦਲ ਦੇ ਨੌ ਭਾਰਤੀ ਮੈਂਬਰਾਂ ਨੂੰ ਡੁੱਬਣ ਤੋਂ ਬਚਾਇਆ ਹੈ। ਪਾਕਿਸਤਾਨ ਜਲ ਸੈਨਾ ਦੇ ਜਨਸੰਪਰਕ ਮਹਾਨਿਰਦੇਸ਼ਕ ਨੇ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ ਨੌ ਅਗਸਤ ਨੂੰ ਬਲੋਚਿਸਤਾਨ ਪ੍ਰਾਂਤ ਦੇ ਤੱਟੀ ਸ਼ਹਿਰੀ ਗਵਾਦਰ ਦੇ ਕੋਲ ਉਸ ਸਮੇਂ ਹੋਈ, ਜਦੋਂ ਭਾਰਤੀ ਪੋਤ 'ਜਮਨਾ ਸਾਗਰ' ਡੁੱਬ ਗਿਆ।
ਉਸ 'ਚ ਚਾਲਕ ਦਲ ਦੇ 10 ਮੈਂਬਰ ਸਨ। ਬਿਆਨ ਮੁਤਾਬਕ ਜਲ ਸੈਨਾ ਨੂੰ ਪੋਤ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪਾਕਿਸਤਾਨ ਸਮੁੰਦਰੀ ਸੂਚਨਾ ਕੇਂਦਰ ਨੇ ਨੇੜੇ ਮੌਜੂਦ ਵਣਜ ਪੋਤ 'ਐੱਮ ਟੀ ਕਰੁਈਬੇਕੇ' ਤੋਂ ਭਾਰਤੀ ਪੋਤ ਦੇ ਚਾਲਕ ਦਲ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ।
ਬਿਆਨ 'ਚ ਕਿਹਾ ਗਿਆ ਹੈ ਕਿ ਵਣਜ ਪੋਤ ਨੇ ਅੰਤਤ: ਚਾਲਕ ਦੇ ਨੌ ਮੈਂਬਰਾਂ ਨੂੰ ਬਚਾ ਲਿਆ। ਇਸ 'ਚ ਕਿਹਾ ਗਿਆ ਕਿ ਪਾਕਿਸਤਾਨ ਜਲ ਸੈਨਾ ਪੋਤ ਨੂੰ ਬਾਅਦ 'ਚ ਚਾਲਕ ਦਲ ਦੇ ਇਕ ਲਾਪਤਾ ਮੈਂਬਰ ਦੀ ਲਾਸ਼ ਮਿਲੀ, ਜਿਸ ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਨੂੰ ਸੌਂਪ ਦਿੱਤਾ ਗਿਆ।