ਦੱਖਣੀ ਸੂਡਾਨ ''ਚ 850 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਕੀਤਾ ਗਿਆ ਸਨਮਾਨਤ

12/17/2019 3:36:25 PM

ਸੰਯੁਕਤ ਰਾਸ਼ਟਰ— ਦੱਖਣੀ ਸੂਡਾਨ 'ਚ ਤਕਰੀਬਨ 850 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਸੰਘਰਸ਼ ਪ੍ਰਭਾਵਿਤ ਦੇਸ਼ 'ਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਅਤੇ ਸਥਾਨਕ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਸੰਯੁਕਤ ਰਾਸ਼ਟਰ ਦੇ ਉੱਚ ਮੈਡਲ ਨਾਲ ਸਨਮਾਨਤ ਕੀਤਾ ਗਿਆ। ਭਾਰਤ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਮੁਹਿੰਮਾਂ 'ਚ ਸਭ ਤੋਂ ਉੱਚ ਫੌਜੀਆਂ ਨੂੰ ਭੇਜਣ ਵਾਲਾ ਦੇਸ਼ ਹੈ। ਫਿਲਹਾਲ ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਮਿਸ਼ਨ 'ਚ 2,342 ਭਾਰਤੀ ਫੌਜੀ ਅਤੇ 25 ਪੁਲਸ ਕਰਮਚਾਰੀ ਤਾਇਨਾਤ ਹਨ।
ਦੱਖਣੀ ਸੂਡਾਨ 'ਚ ਸ਼ਾਂਤੀ ਬਣਾਈ ਰੱਖਣ ਲਈ ਭਾਰਤੀ ਸ਼ਾਂਤੀ ਰੱਖਿਅਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ। ਮਿਸ਼ਨ 'ਚ ਕੰਮ ਕਰ ਰਹੇ 850 ਭਾਰਤੀ ਫੌਜੀਆਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਬਲਿਦਾਨ ਲਈ ਸੰਯੁਕਤ ਰਾਸ਼ਟਰ ਦੇ ਮੈਡਲ ਨਾਲ ਸਨਮਾਨਤ ਕੀਤਾ ਗਿਆ।
ਭਾਰਤੀ ਬਟਾਲੀਅਨ ਦੇ ਕਮਾਂਡਰ ਕਰਨਲ ਅਮਿਤ ਗੁਪਤਾ ਮੁਤਾਬਕ,'ਅਸੀਂ ਦੱਖਣੀ ਸੂਡਾਨ ਦੇ ਲੋਕਾਂ ਲਈ ਚੰਗੀਆਂ ਯਾਦਾਂ ਛੱਡ ਕੇ ਉਨ੍ਹਾਂ ਦੀਆਂ ਯਾਦਾਂ 'ਚ ਰਹਿਣਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਲਈ ਇਕ ਬਿਹਤਰ ਥਾਂ ਵੀ ਛੱਡਣਾ ਚਾਹੁੰਦੇ ਹਾਂ, ਜਿੱਥੇ ਉਹ ਖੁਦ ਤਨਖਾਹ ਇਕੱਠੀ ਕਰ ਸਕਣ ਅਤੇ ਆਪਣੇ ਦੇਸ਼ ਦਾ ਨਿਰਮਾਣ ਕਰ ਸਕਣ।


Related News