ਹਾਂਗਕਾਂਗ ''ਚ ਭਾਰਤੀ ਮੂਲ ਦੀ ਔਰਤ ਹੋਈ ਠੱਗੀ ਦੀ ਸ਼ਿਕਾਰ

Sunday, Jan 21, 2018 - 06:08 PM (IST)

ਹਾਂਗਕਾਂਗ ''ਚ ਭਾਰਤੀ ਮੂਲ ਦੀ ਔਰਤ ਹੋਈ ਠੱਗੀ ਦੀ ਸ਼ਿਕਾਰ

ਹਾਂਗਕਾਂਗ (ਭਾਸ਼ਾ)— ਭਾਰਤੀ ਮੂਲ ਦੀ ਇਕ ਔਰਤ ਇੱਥੇ ਫੋਨ 'ਤੇ ਧੋਖਾਧੜੀ ਗਿਰੋਹ ਦਾ ਸ਼ਿਕਾਰ ਬਣੀ, ਠੱਗਾਂ ਨੇ ਦੂਤਘਰ ਕਰਮਚਾਰੀ ਬਣ ਕੇ ਵੀਜ਼ਾ ਐਪਲੀਕੇਸ਼ਨ ਦੇ ਏਵਜ਼ 'ਚ ਉਸ ਨੂੰ 2300 ਅਮਰੀਕੀ ਡਾਲਰ ਟਰਾਂਸਫਰ ਕਰਨ ਨੂੰ ਕਿਹਾ। ਇਕ ਖਬਰ ਦੀ ਰਿਪੋਰਟ ਮੁਤਾਬਕ ਇੱਥੇ ਪੀ. ਐੱਚ. ਡੀ. ਦੀ ਪੜ੍ਹਾਈ ਕਰ ਰਹੀ 27 ਸਾਲਾਂ ਔਰਤ ਨੂੰ ਸ਼ੁੱਕਰਵਾਰ ਨੂੰ ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੀਜ਼ਾ ਐਪਲੀਕੇਸ਼ਨ ਦੇ ਬਦਲੇ ਉਸ ਨੂੰ ਕੋਈ ਰਕਮ ਟਰਾਂਸਫਰ ਕਰਨ ਨੂੰ ਨਹੀਂ ਕਿਹਾ ਗਿਆ। 
ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਨੂੰ ਇਕ ਫੋਨ ਕਾਲ ਆਈ, ਜਿਸ 'ਚ ਫੋਨ ਕਰਨ ਵਾਲੇ ਸ਼ਖਸ ਨੇ ਖੁਦ ਨੂੰ ਵਣਜ ਦੂਤਘਰ ਦਾ ਮੈਂਬਰ ਦੱਸਿਆ ਅਤੇ ਕਿਹਾ ਕਿ ਉਸ ਨੇ ਆਪਣੇ ਵੀਜ਼ਾ ਐਪਲੀਕੇਸ਼ਨ ਵਿਚ ਗਲਤ ਸੂਚਨਾ ਦਿੱਤੀ ਹੈ। ਉਸ ਨੂੰ ਫੋਨ 'ਤੇ ਹੀ ਭਾਰਤੀ ਖਾਤੇ ਵਿਚ ਰਕਮ ਜਮਾਂ ਕਰਾਉਣ ਨੂੰ ਕਿਹਾ ਗਿਆ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਕਿਸ ਤਰ੍ਹਾਂ ਦੇ ਵੀਜ਼ਾ ਲਈ ਬੇਨਤੀ ਕੀਤੀ ਸੀ ਅਤੇ ਠੱਗੀ ਕਰਨ ਵਾਲਿਆਂ ਨੂੰ ਕਿਵੇਂ ਇਸ ਬਾਰੇ ਪਤਾ ਲੱਗਾ। ਪੁਲਸ ਨੇ ਅਜਿਹੇ ਮਾਮਲਿਆਂ ਨੂੰ ਗੰਭੀਰ ਦੱਸਿਆ ਅਤੇ ਕਿਹਾ ਕਿ ਫੋਨ 'ਤੇ ਧੋਖਾਧੜੀ ਕਰਨ ਵਾਲੇ ਆਮ ਤੌਰ 'ਤੇ ਸਥਾਨਕ ਜਾਂ ਸੁਰੱਖਿਆ ਅਧਿਕਾਰੀਆਂ ਦੀ ਤਰ੍ਹਾਂ ਵਤੀਰਾ ਕਰਦੇ ਹਨ ਅਤੇ ਪੀੜਤਾਂ 'ਤੇ ਕਾਨੂੰਨ ਤੋੜਨ ਦਾ ਦੋਸ਼ ਲਾਉਂਦੇ ਹਨ। ਪੁਲਸ ਦਾ ਕਹਿਣਾ ਹੈ ਕਿ ਹਾਂਗਕਾਂਗ 'ਚ ਭਾਰਤੀ ਮੂਲ ਦੇ ਨਾਗਰਿਕਾਂ ਦੇ 4 ਅਜਿਹੇ ਕੇਸ ਬੀਤੇ ਸਾਲ ਫਰਵਰੀ ਅਤੇ ਅਪ੍ਰੈਲ 'ਚ ਸਾਹਮਣੇ ਆਏ ਸਨ।


Related News