ਲੰਡਨ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ

Monday, Mar 21, 2022 - 11:43 AM (IST)

ਲੰਡਨ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ

ਲੰਡਨ (ਭਾਸ਼ਾ)- ਲੰਡਨ ਵਿਚ ਭਾਰਤੀ ਮੂਲ ਦੀ ਬ੍ਰਿਟਿਸ਼ ਕੁੜੀ ਦੇ ਕਤਲ ਦੇ ਸ਼ੱਕ ਵਿਚ ਸਕਾਟਲੈਂਡ ਯਾਰਡ ਨੇ ਟਿਊਨੀਸ਼ੀਆ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬ੍ਰਿਟਿਸ਼ ਨਾਗਰਿਕ ਸਬਿਤਾ ਥਾਨਵਾਨੀ (19) ਸ਼ਨੀਵਾਰ ਨੂੰ ਲੰਡਨ ਦੇ ਕਲਰਕਨਵੈਲ ਖੇਤਰ ਵਿਚ ਆਰਬਰ ਹਾਊਸ ਵਿਚ ਵਿਦਿਆਰਥੀਆਂ ਲਈ ਬਣੇ ਇਕ ਫਲੈਟ ਵਿਚ ਮ੍ਰਿਤਕ ਮਿਲੀ ਸੀ ਅਤੇ ਉਸ ਦੀ ਗਰਦਨ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੈਟਰੋਪੋਲੀਟਨ ਪੁਲਸ ਨੇ 22 ਸਾਲਾ ਮਹੀਰ ਮਾਰੂਫ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਇਕ ਅਪੀਲ ਜਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਮਾਰੂਫ ਅਤੇ ਥਾਨਵਾਨੀ ਵਿਚਕਾਰ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਮਾਰੂਫ ਨੂੰ ਕਲਰਕਨਵੈਲ ਦੇ ਉਸੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ, ਜਿੱਥੇ ਇਕ ਦਿਨ ਪਹਿਲਾਂ ਸਬੀਤਾ ਦੀ ਲਾਸ਼ ਮਿਲੀ ਸੀ।

ਇਹ ਵੀ ਪੜ੍ਹੋ: ਗੱਲਬਾਤ ਦੀ ਅਸਫ਼ਲਤਾ ਦਾ ਅਰਥ ਹੋਵੇਗਾ ਤੀਜਾ ਵਿਸ਼ਵ ਯੁੱਧ: ਜ਼ੇਲੇਂਸਕੀ

ਮੈਟਰੋਪੋਲੀਟਨ ਪੁਲਸ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ, 'ਸਬਿਤਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਸਾਡੀ ਉਨ੍ਹਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ।' ਉਨ੍ਹਾਂ ਕਿਹਾ, 'ਮਾਰੂਫ ਅਤੇ ਸਬਿਤਾ ਵਿਚਾਲੇ ਪ੍ਰੇਮ ਸਬੰਧ ਸਨ, ਪਰ ਮਾਰੂਫ ਵਿਦਿਆਰਥੀ ਨਹੀਂ ਹੈ। ਉਹ ਟਿਊਨੀਸ਼ੀਆ ਦਾ ਨਾਗਰਿਕ ਹੈ, ਜਿਸ ਦਾ ਪਤਾ ਸਾਡੇ ਕੋਲ ਨਹੀਂ ਹੈ।' ਸਬਿਤਾ ਲੰਡਨ ਯੂਨੀਵਰਸਿਟੀ 'ਚ ਪੜ੍ਹ ਰਹੀ ਸੀ ਅਤੇ ਕਥਿਤ ਤੌਰ 'ਤੇ ਸ਼ੁੱਕਰਵਾਰ ਨੂੰ ਉਸ ਨੂੰ ਮਾਰੂਫ ਨਾਲ ਦੇਖਿਆ ਗਿਆ ਸੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇਹ ਲਿਆਂਦੀ ਗਈ ਭਾਰਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News