ਸਿੰਗਾਪੁਰ ’ਚ ਕੋਵਿਡ-19 ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਲਈ ਭਾਰਤੀ ਮੂਲ ਦੀ ਔਰਤ ਨੂੰ ਜੇਲ੍ਹ
Friday, Feb 04, 2022 - 05:50 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਕੋਵਿਡ-19 ਸਬੰਧੀ ਪਾਬੰਦੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੀ ਇਕ ਔਰਤ ਨੂੰ 10 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਔਰਤ ’ਤੇ ਦੋਸ਼ ਹੈ ਕਿ ਉਹ ਸ਼ਰਾਬ ਪੀਣ ਲਈ ਕਈ ਵਾਰ ਘਰੋਂ ਬਾਹਰ ਨਿਕਲੀ ਅਤੇ ਦੋਸਤਾਂ ਨੂੰ ਵੀ ਮਿਲਦੀ ਸੀ।
ਇਹ ਵੀ ਪੜ੍ਹੋ: ਬ੍ਰਿਟਿਸ਼ PM ਜਾਨਸਨ ਦੀਆਂ ਵਧੀਆਂ ਮੁਸ਼ਕਲਾਂ, 4 ਪ੍ਰਮੁੱਖ ਸਹਿਯੋਗੀਆਂ ਨੇ ਦਿੱਤਾ ਅਸਤੀਫ਼ਾ
ਲੈਚਿਮੀ (37) ਨਾਂ ਦੀ ਔਰਤ ਨੂੰ ਵੀਰਵਾਰ ਨੂੰ ਕੋਵਿਡ-19 (ਅਸਥਾਈ ਉਪਾਅ ਐਕਟ) ਦੇ ਤਹਿਤ ਤਿੰਨ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ। ਅਖ਼ਬਾਰ ‘ਦਿ ਸਟਰੇਟਸ ਟਾਈਮਜ਼’ ਦੀ ਰਿਪੋਰਟ ਮੁਤਾਬਕ ਸਜ਼ਾ ਸੁਣਾਉਂਦੇ ਸਮੇਂ ਲੇਚਿਮੀ ’ਤੇ ਲੱਗੇ 7 ਦੋਸ਼ਾਂ ’ਤੇ ਵਿਚਾਰ ਕੀਤਾ ਗਿਆ। ਡਿਪਟੀ ਪਬਲਿਕ ਪ੍ਰੌਸੀਕਿਊਟਰ (ਡੀ.ਪੀ.ਪੀ.) ਕੇਨੇਥ ਕੀ ਨੇ ਅਦਾਲਤ ਨੂੰ ਦੱਸਿਆ ਕਿ ਲੇਚਿਮੀ ਨੇ 5 ਅਪ੍ਰੈਲ ਤੋਂ 21 ਮਈ, 2020 ਦਰਮਿਆਨ 6 ਨਿਯਮਾਂ ਦੀ ਉਲੰਘਣਾ ਕੀਤੀ ਸੀ ਅਤੇ ਉਸ ਨੂੰ ਪੁਲਸ ਅਧਿਕਾਰੀਆਂ ਨੇ ਫੜ ਲਿਆ ਸੀ।
ਇਹ ਵੀ ਪੜ੍ਹੋ: ਰੂਸ ਨਾਲ ਤਣਾਅ ਦਰਮਿਆਨ ਅਮਰੀਕਾ ਨੇ ਭਾਰਤ ਦੇ ਹਿੱਤ 'ਚ ਦਿੱਤਾ ਵੱਡਾ ਬਿਆਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।