ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ ਕੰਬਾਊ ਮੌਤ
Thursday, Jan 15, 2026 - 04:31 PM (IST)
ਨਿਊਯਾਰਕ (ਏਜੰਸੀ) - ਅਮਰੀਕਾ ਦੇ ਨਿਊਜਰਸੀ ਰਾਜ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੀ ਇੱਕ 35 ਸਾਲਾ ਮਹਿਲਾ ਨੂੰ ਆਪਣੇ ਹੀ 2 ਨਾਬਾਲਗ ਪੁੱਤਰਾਂ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਅਨੁਸਾਰ, ਹਿਲਸਬਰੋ ਦੀ ਰਹਿਣ ਵਾਲੀ ਪ੍ਰਿਯਦਰਸ਼ਨੀ ਨਟਰਾਜਨ ਨੂੰ ਆਪਣੇ 2 ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਪਿਤਾ ਨੇ ਕੰਮ ਤੋਂ ਘਰ ਮੁੜ ਕੇ ਦੇਖਿਆ ਖ਼ੌਫ਼ਨਾਕ ਮੰਜ਼ਰ
ਸਮਰਸੈੱਟ ਕਾਉਂਟੀ ਦੇ ਵਕੀਲ ਜੌਨ ਮੈਕਡੋਨਾਲਡ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਘਟਨਾ 13 ਜਨਵਰੀ ਦੀ ਹੈ। ਸ਼ਾਮ ਲਗਭਗ 6:45 ਵਜੇ ਇੱਕ ਵਿਅਕਤੀ (ਜਿਸ ਨੂੰ ਬੱਚਿਆਂ ਦਾ ਪਿਤਾ ਮੰਨਿਆ ਜਾ ਰਿਹਾ ਹੈ) ਨੇ ਐਮਰਜੈਂਸੀ ਨੰਬਰ 911 'ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ ਕਿ ਜਦੋਂ ਉਹ ਕੰਮ ਤੋਂ ਘਰ ਵਾਪਸ ਆਇਆ, ਤਾਂ ਉਸ ਨੇ ਆਪਣੇ 5 ਅਤੇ 7 ਸਾਲ ਦੇ 2 ਪੁੱਤਰਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ। ਉਸ ਨੇ ਪੁਲਸ ਨੂੰ ਸ਼ੱਕ ਜਤਾਇਆ ਕਿ ਉਸ ਦੀ ਪਤਨੀ ਨੇ ਬੱਚਿਆਂ ਨਾਲ ਕੁਝ ਗਲਤ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ Indians
ਮੌਕੇ 'ਤੇ ਪਹੁੰਚੀ ਪੁਲਸ ਨੂੰ ਮਿਲੀਆਂ ਲਾਸ਼ਾਂ
ਜਦੋਂ ਪੁਲਸ ਅਧਿਕਾਰੀ ਘਰ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਦੋਵੇਂ ਬੱਚੇ ਘਰ ਦੇ ਇੱਕ ਕਮਰੇ ਵਿੱਚ ਮ੍ਰਿਤਕ ਪਏ ਸਨ। ਹਾਲਾਂਕਿ ਮੈਡੀਕਲ ਕਰਮਚਾਰੀਆਂ ਨੇ ਬੱਚਿਆਂ ਨੂੰ ਬਚਾਉਣ ਲਈ ਜੀਵਨ ਰੱਖਿਅਕ ਉਪਾਅ ਕੀਤੇ, ਪਰ ਉਹ ਸਫਲ ਨਹੀਂ ਹੋ ਸਕੇ ਅਤੇ ਦੋਵਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਮੁਲਜ਼ਮ ਮਹਿਲਾ ਜੇਲ੍ਹ ਭੇਜੀ ਗਈ
ਪੁਲਸ ਨੇ ਪ੍ਰਿਯਦਰਸ਼ਨੀ ਨਟਰਾਜਨ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਕਤਲ ਅਤੇ ਗੈਰ-ਕਾਨੂੰਨੀ ਉਦੇਸ਼ ਲਈ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਹਿਲਸਬਰੋ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਸਮਰਸੈੱਟ ਕਾਉਂਟੀ ਜੇਲ੍ਹ ਭੇਜ ਦਿੱਤਾ ਹੈ, ਜਿੱਥੇ ਇਸ ਮਾਮਲੇ ਦੀ ਅਦਾਲਤੀ ਸੁਣਵਾਈ ਹੋਵੇਗੀ। ਇਸ ਘਟਨਾ ਨੇ ਸਥਾਨਕ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ ਏਅਰਬੇਸ
