ਸਿੰਗਾਪੁਰ ''ਚ ਕਤਲ ਮਾਮਲੇ ''ਚ ਭਾਰਤੀ ਮੂਲ ਦੀ ਔਰਤ ਦੀ ਅਪੀਲ ਖਾਰਿਜ

05/04/2022 5:16:42 PM

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਇਕ ਅਦਾਲਤ ਨੇ ਕਤਲ ਮਾਮਲੇ ਵਿਚ ਮਿਲੀ ਸਜ਼ਾ ਖ਼ਿਲਾਫ਼ ਨਵੇਂ ਸਬੂਤ ਪੇਸ਼ ਕਰਨ ਨਾਲ ਸਬੰਧਤ ਭਾਰਤੀ ਮੂਲ ਦੀ ਮਹਿਲਾ ਦੀ ਅਪੀਲ ਖਾਰਿਜ ਕਰ ਦਿੱਤੀ। ਮਹਿਲਾ ਨੂੰ ਸਾਲ 2016 ਵਿਚ ਮਿਆਂਮਾਰ ਦੀ ਆਪਣੀ ਘਰੇਲੂ ਕਰਮਚਾਰੀ ਦੇ ਕਤਲ ਦੇ ਮਾਮਲੇ ਵਿਚ 30 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਅਪੀਲੀ ਅਦਾਲਤ ਨੇ ਗਾਇਤਰੀ ਮੁਰੂਗਯਨ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਵਾਧੂ ਸਮੱਗਰੀ ਦਾ ਖ਼ੁਲਾਸਾ ਕਰਨ ਅਤੇ 'ਇਸ ਨੂੰ ਨਵੇਂ ਸਬੂਤ ਦੇ ਰੂਪ ਵਿਚ ਪੇਸ਼ ਕਰਨ' ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਦਾ ਉਸ ਦੀ ਅਪੀਲ ਨਾਲ ਕੋਈ ਸਬੰਧ ਨਹੀਂ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਗਾਇਤਰੀ ਦੀ ਪਟੀਸ਼ਨ ਬੁੱਧਵਾਰ ਨੂੰ ਖਾਰਿਜ ਕੀਤੀ ਗਈ। ਪਿਛਲੇ ਸਾਲ ਫਰਵਰੀ ਵਿਚ ਗਾਇਤਰੀ ਨੂੰ 30 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
 


cherry

Content Editor

Related News