ਕਰੋੜਾਂ ਰੁਪਏ ਦੀ ਠੱਗੀ ਦੀ ਕੋਸ਼ਿਸ਼ ਕਰਨ ਵਾਲਾ ਭਾਰਤੀ ਨੌਜਵਾਨ ਗ੍ਰਿਫ਼ਤਾਰ, ਹੋਵੇਗਾ ਡਿਪੋਰਟ
Wednesday, Jun 17, 2026 - 01:22 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਇੱਕ ਭਾਰਤੀ ਨੌਜਵਾਨ ਵੱਲੋਂ ਇੱਕ ਬਜ਼ੁਰਗ ਮਹਿਲਾ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਫ਼ਿਲਮੀ ਅੰਦਾਜ਼ ਵਿੱਚ ਜਾਲ ਵਿਛਾ ਕੇ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
🔥🚨DEVELOPING: This Indian man who attempted to scam an elderly widow by convincing her to meet him with $700,000 in gold was met by an undercover agent with hundreds of chocolate coins in metallic gold plastic wrap in Ottawa County, Michigan.
— Dom Lucre | Breaker of Narratives (@dom_lucre) June 16, 2026
Authorities say this gold scam… pic.twitter.com/24ZPpjFrqZ
ਜਾਣਕਾਰੀ ਅਨੁਸਾਰ 20 ਸਾਲਾ ਭਾਰਤੀ ਨੌਜਵਾਨ ਨੇ ਇੱਕ ਬਜ਼ੁਰਗ ਵਿਧਵਾ ਨੂੰ ਝਾਂਸੇ ਵਿੱਚ ਲੈ ਕੇ ਉਸ ਨੂੰ 700,000 ਡਾਲਰ (ਕਰੀਬ 5.8 ਕਰੋੜ ਰੁਪਏ) ਦਾ ਸੋਨਾ ਲੈ ਕੇ ਮਿਲਣ ਲਈ ਮਨਾ ਲਿਆ ਸੀ। ਪਰ ਜਦੋਂ ਉਹ ਸੋਨਾ ਲੈਣ ਪਹੁੰਚਿਆ, ਤਾਂ ਉੱਥੇ ਪਹਿਲਾਂ ਤੋਂ ਮੌਜੂਦ ਇੱਕ ਅੰਡਰਕਵਰ ਏਜੰਟ ਨੇ ਉਸ ਨੂੰ ਸੋਨੇ ਦੀ ਜਗ੍ਹਾ ਸੁਨਹਿਰੀ ਰੰਗ ਦੇ ਪਲਾਸਟਿਕ ਵਿੱਚ ਲਪੇਟੇ ਹੋਏ ਸੈਂਕੜੇ ਚਾਕਲੇਟ ਦੇ ਸਿੱਕੇ ਫੜਾ ਦਿੱਤੇ ਅਤੇ ਮੌਕੇ 'ਤੇ ਹੀ ਉਸ ਨੂੰ ਦਬੋਚ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਠੱਗ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਸਨ ਕਿ ਉਨ੍ਹਾਂ ਦਾ ਸੋਸ਼ਲ ਸਿਕਿਉਰਿਟੀ ਨੰਬਰ (SSN) ਖ਼ਤਰੇ ਵਿੱਚ ਹੈ ਅਤੇ ਆਪਣੀ ਰਕਮ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੂੰ ਆਪਣੇ ਬੈਂਕ ਫੰਡਾਂ ਨੂੰ ਸੋਨੇ ਵਿੱਚ ਬਦਲ ਕੇ ਠੱਗਾਂ ਦੇ ਹਵਾਲੇ ਕਰਨ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਪਿਕਨਿਕ 'ਤੇ ਗਏ ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ; ਕਰੰਟ ਲੱਗਣ ਕਾਰਨ 12 ਜ਼ਖਮੀ
ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਯੁਗ ਬੀ. ਚੌਹਾਨ ਵਜੋਂ ਹੋਈ ਹੈ, ਜੋ ਇਲਮਹਰਸਟ, ਇਲੀਨੋਏ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਵਿਰੁੱਧ ਧੋਖਾਧੜੀ ਦੇ ਗੰਭੀਰ ਮਾਮਲੇ ਦਰਜ ਕੀਤੇ ਹਨ। ਮੁਲਜ਼ਮ ਯੁਗ ਚੌਹਾਨ ਇਸ ਸਮੇਂ ਕੈਂਟ ਕਾਉਂਟੀ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਲਈ 100,000 ਡਾਲਰ (ਲਗਭਗ 83 ਲੱਖ ਰੁਪਏ) ਦਾ ਬਾਂਡ ਨਿਰਧਾਰਤ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ (ICE) ਨੇ ਵੀ ਉਸ 'ਤੇ ਆਪਣਾ 'ਹੋਲਡ' ਲਗਾ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਉਸ ਨੂੰ ਇਮੀਗ੍ਰੇਸ਼ਨ ਨਿਯਮਾਂ ਤਹਿਤ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
