ਐੱਫ. ਬੀ. ਆਈ. ਦਾ ਏਜੰਟ ਦੱਸਣ ਵਾਲੇ ਇਕ ਭਾਰਤੀ ਮੂਲ ਦਾ ਸ਼ੱਕੀ ਗ੍ਰਿਫ਼ਤਾਰ
Thursday, Feb 27, 2025 - 11:55 AM (IST)

ਨਿਊਜਰਸੀ (ਰਾਜ ਗੋਗਨਾ)- ਬੀਤੇਂ ਦਿਨੀਂ ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰਕੇ 40,000 ਹਜ਼ਾਰ ਡਾਲਰ ਦੇ ਘੁਟਾਲੇ ਨੂੰ ਨਾਕਾਮ ਕਰ ਦਿੱਤਾ, ਜੋ ਕਿ ਆਪਣੇ ਆਪ ਨੂੰ ਇਕ ਐੱਫ.ਬੀ.ਆਈ. ਦਾ ਏਜੰਟ ਬਣ ਕੇ ਧੋਖਾਧੜੀ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਗ੍ਰਿਫਤਾਰ ਕੀਤਾ ਗਿਆ ਇਹ ਭਾਰਤੀ ਨਿਊਜਰਸੀ ਦੇ ਚੈਰੀ ਹਿੱਲ ਦਾ ਰਹਿਣ ਵਾਲਾ ਹੈ ਅਤੇ ਇਹ ਇਕ ਵਿਅਕਤੀ ਨੂੰ ਐੱਫ.ਬੀ.ਆਈ. ਦਾ ਏਜੰਟ ਵਜੋਂ ਪੇਸ਼ ਕਰਕੇ ਇੱਥੋਂ ਦੇ ਨਿਵਾਸੀ ਨਾਲ 40,000 ਹਜ਼ਾਰ ਡਾਲਰ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤ ਨੇ 13 ਫਰਵਰੀ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਦੋਂ ਪੀੜਤ ਨੇ ਐੱਫ.ਬੀ.ਆਈ. ਨਾਲ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਤੋਂ ਫ਼ੋਨ ਕਾਲ ਪ੍ਰਾਪਤ ਕਰਨ ਦੀ ਰਿਪੋਰਟ ਦਿੱਤੀ।
ਕਾਲ ਕਰਨ ਵਾਲੇ ਨੇ ਕਥਿਤ ਤੌਰ 'ਤੇ ਪੀੜਤ ਨੂੰ ਦੱਸਿਆ ਕਿ ਉਨ੍ਹਾਂ 'ਤੇ ਸਰਕਾਰ ਦੇ 40,000 ਹਜ਼ਾਰ ਡਾਲਰ ਦਾ ਬਕਾਇਆ ਹੈ ਅਤੇ ਉਨ੍ਹਾਂ ਨੂੰ ਪੈਸੇ ਕਢਵਾਉਣ ਲਈ ਕਿਹਾ, ਇਹ ਕਹਿੰਦੇ ਹੋਏ ਕਿ ਇਕ "ਕੋਰੀਅਰ" ਨਕਦੀ ਲੈਣ ਲਈ ਤੁਹਾਡੇ ਕੋਲ ਆਵੇਗਾ। ਪੀੜਤ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਜਾਸੂਸਾਂ ਨੇ ਕੋਰੀਅਰ ਨੂੰ ਰੋਕ ਲਿਆ। ਉਸ ਦੀ ਪਛਾਣ ਚੈਰੀ ਹਿੱਲ ਨਿਊਜਰਸੀ ਦੇ ਨਿਵਾਸੀ 28 ਸਾਲਾ ਬ੍ਰਿਜ ਸ਼ੁਕਲਾ ਦੇ ਵਜੋਂ ਹੋਈ ਹੈ ਅਤੇ ਉਸਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ। ਬ੍ਰਿਜ ਸ਼ੁਕਲਾ 'ਤੇ ਤੀਜੀ-ਡਿਗਰੀ ਅਪਰਾਧਿਕ ਕੋਸ਼ਿਸ਼ (ਧੋਖਾਧੜੀ ਦੁਆਰਾ ਚੋਰੀ) ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਨਿਊਜਰਸੀ ਦੇ ਜ਼ਮਾਨਤ ਸੁਧਾਰ ਕਾਨੂੰਨਾਂ ਦੇ ਤਹਿਤ ਸੰਮਨ 'ਤੇ ਰਿਹਾਅ ਕਰ ਦਿੱਤਾ ਗਿਆ ਸੀ, ਜੋ ਕਿ ਨਿਊਜਰਸੀ ਦੀ ਬਰਲਿੰਗਟਨ ਕਾਉਂਟੀ ਸੁਪੀਰੀਅਰ ਕੋਰਟ ’ਚ ਉਸ ਦੀ ਪਹਿਲੀ ਅਦਾਲਤ ’ਚ ਪੇਸ਼ੀ ਤੱਕ ਲੰਬਿਤ ਸੀ।