ਅਮਰੀਕਾ : ਸਟੋਰ ’ਚ ਕੰਮ ਕਰਨ ਵਾਲੇ ਭਾਰਤੀ ਨੌਜਵਾਨ ਦਾ ਕਤਲ

Sunday, Mar 01, 2020 - 03:48 PM (IST)

ਅਮਰੀਕਾ : ਸਟੋਰ ’ਚ ਕੰਮ ਕਰਨ ਵਾਲੇ ਭਾਰਤੀ ਨੌਜਵਾਨ ਦਾ ਕਤਲ

ਨਿਊਯਾਰਕ, (ਰਾਜ ਗੋਗਨਾ)—ਬੀਤੀ ਰਾਤ ਅਮਰੀਕਾ ਦੇ ਸੂਬੇ ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ’ਚ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਕ ਹਥਿਆਰਬੰਦ ਨਕਾਬਪੋਸ਼ ਲੁਟੇਰੇ ਨੇ ਮੈਰਾਥਨ ਨਾਂ ਦੇ ਗੈਸ ਸਟੇਸ਼ਨ ਨੇੜੇ ਸਥਿਤ ਸਟੋਰ ’ਚ ਰਾਤ 10:30 ਵਜੇ 29 ਸਾਲਾ ਨੌਜਵਾਨ ਮਨਜਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਹ ਸਟੋਰ ’ਚ ਕਲਰਕ ਵਜੋਂ ਕੰਮ ਕਰਦਾ ਸੀ। ਲੁਟੇਰਾ ਕੈਸ਼ ਰਜਿਸਟਰ ਅਤੇ ਸਿਗਰਟਾਂ ਦੇ ਡੱਬੇ ਲੁੱਟ ਕੇ ਫ਼ਰਾਰ ਹੋ ਗਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਹਮਲਾਵਰ ਲੁਟੇਰਾ ਪੈਦਲ ਹੀ ਆਇਆ ਅਤੇ ਆਉਂਦੇ ਸਾਰ ਹੀ ਉਸ ਨੇ ਰਿਵਾਲਵਰ ਦੀ ਨੋਕ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ । ਮ੍ਰਿਤਕ ਨੌਜਵਾਨ ਦਾ ਪਿਛੋਕੜ ਭਾਰਤ ਦੇ ਸੂਬੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਤੋਂ ਦੱਸਿਆ ਜਾ ਰਿਹਾ ਹੈ।


Related News