ਭਾਰਤੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ ਨੂੰ ਜੇਲ੍ਹ ਦੀ ਸਜ਼ਾ

10/04/2021 5:04:32 PM

ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦੇ ਸਿੰਗਾਪੁਰ ਦੇ ਇਕ ਨਾਗਰਿਕ ਨੂੰ ਇੱਥੋਂ ਦੇ ਸਥਾਨਕ ਭੋਜਨ ਕੇਂਦਰ ਵਿਚ ਇਕ ਵਾਲੰਟੀਅਰ ਨਾਲ ਕੁੱਟਮਾਰ ਕਰਨ ਦੇ ਜ਼ੁਰਮ ਵਿਚ 7 ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਮਾਸਕ ਸਹੀ ਢੰਗ ਨਾਲ ਲਗਾਉਣ ਲਈ ਕਹਿਣ 'ਤੇ ਵਾਲੰਟੀਅਰ ਦੀ ਕੁੱਟਮਾਰ ਕੀਤੀ ਸੀ। 'ਦੀ ਸਟ੍ਰੇਟ ਟਾਈਮਜ਼' ਨੇ ਸੋਮਵਾਰ ਨੂੰ ਖ਼ਬਰ ਦਿੱਤੀ ਕਿ ਕੇ. ਚੰਦਰ ਸੇਗਰਨ (58) ਨੂੰ ਦਸੰਬਰ 2020 ਵਿਚ ਵੀ ਕੁੱਟਮਾਰ ਕਰਨ ਦੇ ਇਕ ਹੋਰ ਦੋਸ਼ ਵਿਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। 

ਉਸ ਨੇ 'ਐੱਸਜੀ ਕਲੀਨ ਅੰਬੈਸਡਰ' ਬ੍ਰੈਂਡਨ ਓਂਗ ਨੂੰ ਨਸਲੀ ਸ਼ਬਦ ਕਹੇ ਅਤੇ ਮੁੱਕਾ ਮਾਰਿਆ। ਓਂਗ ਦੀ ਡਿਊਟੀ ਸੀ ਕਿ ਉਹ ਇਹ ਯਕੀਨੀ ਕਰੇ ਕਿ ਲੋਕ ਜਨਤਕ ਥਾਵਾਂ 'ਤੇ ਸਹੀ ਢੰਗ ਨਾਲ ਮਾਸਕ ਲਗਾਉਣ। ਕਿੱਤੇ ਤੋਂ ਚਾਲਕ ਚੰਦਰ ਨੂੰ ਸ਼ੁੱਕਰਵਾਰ ਨੂੰ 7 ਹਫ਼ਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਹਮਲਾ ਕਰਨ, ਪਰੇਸ਼ਾਨ ਕਰਨ ਅਤੇ ਕੋਵਿਡ-19 ਕਾਨੂੰਨ ਦੇ ਨਿਯਮ ਨੂੰ ਤੋੜਨ ਦਾ ਅਪਰਾਧ ਕਬੂਲ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੰਡੋਰਾ ਪੇਪਰਜ਼ : ਗੁਪਤ ਲੈਣ-ਦੇਣ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਸਮੇਤ ਵੱਡੀਆਂ ਹਸਤੀਆਂ ਦੇ ਨਾਮ ਆਏ ਸਾਹਮਣੇ

ਉਪ ਸਰਕਾਰੀ ਵਕੀਲ (ਡੀ.ਪੀ.ਪੀ.) ਜੋਸੇਫ ਗਵੀ ਨੇ ਕਿਹਾ ਕਿ 18 ਅਪ੍ਰੈਲ ਨੂੰ ਓਂਗ ਅਤੇ ਇਕ ਪੁਲਸ ਅਧਿਕਾਰੀ ਨੇ ਚੰਦਰ ਨੂੰ ਮੈਕਸਵੇਲ ਭੋਜਨ ਕੇਂਦਰ ਵਿਚ ਦੇਖਿਆ ਜਿੱਥੇ ਉਸ ਨੇ ਠੀਕ ਢੰਗ ਨਾਲ ਮਾਸਕ ਨਹੀਂ ਲਗਾਇਆ ਹੋਇਆ ਸੀ।ਉਹਨਾਂ ਨੇ ਕਿਹਾ ਕਿ ਚੰਦਰ ਉਸ ਸਮੇਂ ਕੁਝ ਖਾ-ਪੀ ਨਹੀਂ ਰਿਹਾ ਸੀ। ਓਂਗ ਨੇ ਚੰਦਰ ਨੂੰ ਮਾਸਕ ਠੀਕ ਢੰਗ ਨਾਲ ਲਗਾਉਣ ਲਈ ਕਿਹਾ ਪਰ ਉਸ ਨੇ ਇਸ ਗੱਲ ਨੂੰ ਅਣਸੁਣਿਆ ਕਰ ਦਿੱਤਾ।ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਚੰਦਰ ਨੇ ਓਂਗ ਨੂੰ ਮੁੱਕਾ ਮਾਰ ਦਿੱਤਾ ਅਤੇ ਇਤਰਾਜ਼ਯੋਗ ਸ਼ਬਦ ਕਹੇ।


Vandana

Content Editor

Related News