ਬ੍ਰਿਟੇਨ 'ਚ ਭਾਰਤੀ ਮੂਲ ਦਾ ਸਕਾਟਲੈਂਡ ਯਾਰਡ ਅਫ਼ਸਰ 'ਅਪਮਾਨਜਨਕ' ਸੰਦੇਸ਼ ਭੇਜਣ ਦੇ ਦੋਸ਼ 'ਚ ਬਰਖ਼ਾਸਤ

07/04/2022 3:32:47 PM

ਲੰਡਨ (ਏਜੰਸੀ) : ਸਕਾਟਲੈਂਡ ਯਾਰਡ (ਲੰਡਨ ਮੈਟਰੋਪੋਲੀਟਨ ਪੁਲਸ) ਨੇ ਭਾਰਤੀ ਮੂਲ ਦੇ ਵਿਅਕਤੀ ਸਮੇਤ 2 ਅਧਿਕਾਰੀਆਂ ਨੂੰ ਅਪਮਾਨਜਨਕ ਅਤੇ ਪੱਖਪਾਤੀ ਵਿਵਹਾਰ ਲਈ ਬਿਨਾਂ ਨੋਟਿਸ ਦਿੱਤੇ ਬਰਖ਼ਾਸਤ ਕਰ ਦਿੱਤਾ ਹੈ। ਸਕਾਟਲੈਂਡ ਯਾਰਡ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧਤ ਮੇਘਨ ਮਰਕੇਲ ਬਾਰੇ ਨਸਲੀ ਟਿੱਪਣੀ ਕਰਨ ਸਮੇਤ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਸੰਦੇਸ਼ ਭੇਜਣ ਦੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ: ਕੁੱਤੇ ਨਾਲ ਦੁਨੀਆ ਘੁੰਮਣ ਨਿਕਲੇ ਇਸ ਸ਼ਖ਼ਸ ਨੇ 7 ਸਾਲਾਂ 'ਚ ਕੀਤੀ 38 ਦੇਸ਼ਾਂ ਦੀ ਯਾਤਰਾ, ਜਾਣੋ ਵਜ੍ਹਾ

ਪੁਲਸ ਕਾਂਸਟੇਬਲ ਸੁਖਦੇਵ ਜ਼ੀਰ ਅਤੇ ਪਾਲ ਹੇਫੋਰਡ ਮੈਟਰੋਪੋਲੀਟਨ ਪੁਲਸ ਦੀ ਫੋਰੈਂਸਿਕ ਸਰਵਿਸ ਵਿੱਚ ਸੇਵਾ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੇ ਦੁਰਵਿਵਹਾਰ ਦੇ ਮੁਕੱਦਮੇ ਦੀ ਸੁਣਵਾਈ ਇਸ ਹਫ਼ਤੇ ਖ਼ਤਮ ਹੋਈ, ਜਿਸ ਵਿਚ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਸਾਬਤ ਹੋਇਆ। ਟ੍ਰਿਬਿਊਨਲ ਨੇ ਕਈ ਨਸਲੀ ਪੋਸਟਾਂ ਕੀਤੇ ਜਾਣ ਦੇ ਮਾਮਲਿਆਂ 'ਤੇ ਵਿਸਥਾਰ ਨਾਲ ਸੁਣਵਾਈ ਕੀਤੀ, ਜਿਸ ਵਿੱਚ ਇਕ ਪੋਸਟ ਵਿਚ ਮਰਕੇਲ 'ਤੇ 2018 ਵਿਚ ਨਸਲੀ ਟਿੱਪਣੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਇਜ਼ਰਾਈਲ ਨੇ ਭੂਮੱਧ ਸਾਗਰ ਉੱਪਰ ਹਿਜ਼ਬੁੱਲਾ ਦੇ 3 ਡਰੋਨਾਂ ਨੂੰ ਡੇਗਿਆ, ਚਿਤਵਨੀ ਦਿੰਦਿਆਂ ਕਿਹਾ- ਸਾਨੂੰ ਨਾ ਪਰਖੋ

ਇਹ ਟਿੱਪਣੀ ਉਨ੍ਹਾਂ ਦੇ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਪਹਿਲਾਂ ਕੀਤੀ ਗਈ ਸੀ। ਪ੍ਰੋਫੈਸ਼ਨਲ ਸਟੈਂਡਰਡਜ਼ ਦੇ ਕਮਾਂਡਰ ਜੌਨ ਸੇਵੇਲ ਨੇ ਕਿਹਾ, 'ਇਹ ਨਫ਼ਰਤ ਭਰੇ ਸੰਦੇਸ਼ ਅਫ਼ਸਰਾਂ ਦੇ ਇੱਕ ਛੋਟੇ ਵਟਸਐਪ ਗਰੁੱਪ ਵਿੱਚ ਸਾਂਝੇ ਕੀਤੇ ਗਏ ਸਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਕਿਸੇ ਲਈ ਵੀ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਭਾਵੇਂ ਕਿਉਂ ਨਾ ਇੱਕ ਹੀ ਪੁਲਸ ਅਧਿਕਾਰੀ ਅਜਿਹਾ ਵਿਵਹਾਰ ਕਰੇ।'

ਇਹ ਵੀ ਪੜ੍ਹੋ: ਡੈਨਮਾਰਕ 'ਚ ਮਾਲ ਦੇ ਅੰਦਰ ਗੋਲੀਬਾਰੀ ਨਾਲ ਮਚੀ ਹਫੜਾ-ਦਫੜੀ, ਤਿੰਨ ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News