ਕੋਰੋਨਾ ਵੈਕਸੀਨ ਦੇ ਰਿਸਰਚ ਦਾ ਹਿੱਸਾ ਬਣੀ ਭਾਰਤੀ ਮੂਲ ਦੀ ਵਿਗਿਆਨੀ

Monday, Jun 01, 2020 - 01:55 AM (IST)

ਕੋਰੋਨਾ ਵੈਕਸੀਨ ਦੇ ਰਿਸਰਚ ਦਾ ਹਿੱਸਾ ਬਣੀ ਭਾਰਤੀ ਮੂਲ ਦੀ ਵਿਗਿਆਨੀ

ਲੰਡਨ (ਏਜੰਸੀ)- ਕੋਰੋਨਾ ਦਾ ਟੀਕਾ ਬਣਾਉਣ ਵਾਲੇ ਪ੍ਰਾਜੈਕਟ 'ਤੇ ਕੰਮ ਕਰ ਰਹੀ ਆਕਸਫੋਰਡ ਵਿਵੀ ਦੀ ਟੀਮ ਦਾ ਹਿੱਸਾ ਭਾਰਤੀ ਮੂਲ ਦੀ ਇਕ ਵਿਗਿਆਨਕ ਵੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਨੁੱਖੀ ਮਕਸਦ ਦਾ ਹਿੱਸਾ ਬਣ ਕੇ ਸਨਮਾਨਤ ਮਹਿਸੂਸ ਕਰ ਰਹੀ ਹੈ, ਜਿਸ ਦੇ ਨਤੀਜਿਆਂ ਤੋਂ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ। ਕੋਲਕਾਤਾ ਵਿਚ ਜਨਮੀ ਚੰਦਰਬਾਲੀ ਦੱਤਾ ਯੂਨੀਵਰਸਿਟੀ ਦੇ ਜੇਨੇਰ ਇੰਸਟੀਚਿਊਟ ਵਿਚ ਕਲੀਨੀਕਲ ਬਾਇਓਮੈਨਿਊਫੈਕਚਰਿੰਗ ਫੈਸਿਲਿਟੀ ਵਿਚ ਕੰਮ ਕਰਦੀ ਹੈ।

ਇਥੇ ਕੋਰੋਨਾ ਨਾਲ ਲੜਣ ਲਈ ਸੀ.ਐੱਚ.ਡੀ. ਓ.ਐਕਸ. 1 ਐੱਨ.ਸੀ.ਓ.ਵੀ.-19 ਨਾਂ ਦੇ ਟੀਕੇ ਦੇ ਮਨੁੱਖੀ ਪ੍ਰੀਖਣ ਦਾ ਦੂਜਾ ਅਤੇ ਤੀਜਾ ਪੜਾਅ ਚੱਲ ਰਿਹਾ ਹੈ। ਕਵਾਲਿਟੀ ਐਸਿਊਰੇਂਸ ਮੈਨੇਜਰ ਦੇ ਤੌਰ 'ਤੇ 34 ਸਾਲਾ ਦੱਤਾ ਦਾ ਕੰਮ ਇਹ ਯਕੀਨੀ ਕਰਨਾ ਹੈ ਕਿ ਟੀਕੇ ਦੇ ਸਾਰੇ ਪੱਧਰਾਂ ਦਾ ਪਾਲਨ ਕੀਤਾ ਜਾਵੇ। ਦੱਤਾ ਨੇ ਕਿਹਾ ਕਿ ਅਸੀਂ ਸਾਰੇ ਉਮੀਦ ਕਰ ਰਹੇ ਹਨ ਕਿ ਇਹ ਅਗਲੇ ਪੜਾਅ ਵਿਚ ਕਾਮਯਾਬ ਹੋਵੇਗਾ, ਪੂਰੀ ਦੁਨੀਆ ਇਸ ਟੀਕੇ ਤੋਂ ਉਮੀਦ ਲਗਾਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਹਿੱਸਾ ਬਣਨਾ ਇਕ ਤਰ੍ਹਾਂ ਨਾਲ ਮਨੁੱਖੀ ਮਕਸਦ ਹੈ। ਅਸੀਂ ਗੈਰ ਲਾਭਕਾਰੀ ਸੰਗਠਨ ਹਾਂ। ਟੀਕੇ ਨੂੰ ਸਫਲ ਬਣਾਉਣ ਲਈ ਹਰ ਦਿਨ ਵਾਧੂ ਘੰਟਿਆਂ ਤੱਕ ਕੰਮ ਕਰ ਰਹੇ ਹਨ ਤਾਂ ਜੋ ਇਨਸਾਨਾਂ ਦੀ ਜਾਨ ਬਚਾਈ ਜਾ ਸਕੇ। ਇਹ ਵਿਆਪਕ ਤੌਰ 'ਤੇ ਸਮੂਹਿਕ ਕੋਸ਼ਿਸ਼ ਹੈ ਅਤੇ ਹਰ ਕੋਈ ਇਸ ਦੀ ਕਾਮਯਾਬੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਪ੍ਰਾਜੈਕਟ ਦਾ ਹਿੱਸਾ ਹੋਣਾ ਸਨਮਾਨ ਦੀ ਗੱਲ ਹੈ।

ਬਚਪਨ ਦੇ ਦੋਸਤ ਨੇ ਕੀਤਾ ਪ੍ਰੇਰਿਤ
ਦੱਤਾ ਜੀਵ ਵਿਗਿਆਨ ਦੇ ਖੇਤਰ ਵਿਚ ਪੁਰਸ਼ਾਂ ਦੀ ਹਕੂਮਤ ਨੂੰ ਚੁਣੌਤੀ ਦੇਣ ਲਈ ਭਾਰਤ ਵਿਚ ਨੌਜਵਾਨ ਲੜਕੀਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਬਚਪਨ ਦਾ ਦੋਸਤ ਨਾਟਿੰਘਮ ਵਿਚ ਪੜ੍ਹਾਈ ਕਰ ਰਿਹਾ ਸੀ, ਜਿਸ ਨੇ ਮੈਨੂੰ ਪ੍ਰੇਰਿਤ ਕੀਤਾ ਕਿਉਂਕਿ ਬ੍ਰਿਟੇਨ ਨੂੰ ਸਨਮਾਨ ਅਧਿਕਾਰਾਂ, ਮਹਿਲਾ ਅਧਿਕਾਰਾਂ ਲਈ ਜਾਣਿਆ ਜਾਂਦਾ ਹੈ, ਇਸ ਲਈ ਮੈਂ ਲੀਡਸ ਵਿਵੀ ਤੋਂ ਬਾਇਓਟੈਕਨਾਲੋਜੀ ਵਿਚ ਮਾਸਟਰਸ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸਲੀ ਸੰਘਰਸ਼ ਭਾਰਤ ਛੱਡ ਕੇ ਇਥੇ ਆਉਣਾ ਰਿਹਾ। ਮੇਰੀ ਮਾਂ ਇਸ ਤੋਂ ਖੁਸ਼ ਨਹੀਂ ਸੀ, ਪਰ ਮੇਰੇ ਪਿਤਾ ਨੇ ਪੂਰਾ ਸਾਥ ਦਿੱਤਾ।


author

Sunny Mehra

Content Editor

Related News