ਅਮਰੀਕਾ ''ਚ ਭਾਰਤੀ ਮੂਲ ਦੇ ਪੇਸ਼ੇਵਰ ਨੂੰ ਧੋਖਾਧੜੀ ਦੇ ਦੋਸ਼ ''ਚ ਜੇਲ੍ਹ

Wednesday, Aug 25, 2021 - 06:23 PM (IST)

ਅਮਰੀਕਾ ''ਚ ਭਾਰਤੀ ਮੂਲ ਦੇ ਪੇਸ਼ੇਵਰ ਨੂੰ ਧੋਖਾਧੜੀ ਦੇ ਦੋਸ਼ ''ਚ ਜੇਲ੍ਹ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ 48 ਸਾਲਾ ਇਕ ਤਕਨਾਲੋਜੀ ਪੇਸ਼ੇਵਰ ਨੂੰ ਸੰਘੀ ਕੋਵਿਡ-19 ਆਫਤ ਰਾਹਤ ਕਰਜ਼ ਸਹੂਲਤ ਵਿਚੋਂ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਕਰੀਬ 18 ਲੱਖ ਡਾਲਰ ਹਾਸਲ ਕਰਨ ਦੇ ਜ਼ੁਰਮ ਵਿਚ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਵਾਸ਼ਿੰਗਟਨ ਰਾਜ ਦੇ ਕਲਾਈਡ ਹਿੱਲ ਦੇ ਰਹਿਣ ਵਾਲੇ ਮੁਕੁੰਦ ਮੋਹਨ ਨੇ 15 ਮਾਰਚ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਸਵੀਕਾਰ ਕੀਤੇ ਸਨ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਵੈਨਕੂਵਰ 'ਚ ਕਾਮਾਗਾਟਾਮਾਰੂ ਯਾਦਗਾਰ 'ਤੇ ਨਸਲੀ ਹਮਲਾ (ਤਸਵੀਰਾਂ)

ਮਾਈਕ੍ਰੋਸਾਫਟ ਅਤੇ ਐਮਾਜ਼ਾਨ ਵਿਚ ਕੰਮ ਕਰ ਚੁੱਕੇ ਮੋਹਨ ਨੇ ਸਰਕਾਰ ਦੇ ਪੇਅ-ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਜ਼ਰੀਏ ਕਰਜ਼ ਹਾਸਲ ਕਰਨ ਲਈ ਫਰਜ਼ੀ ਰੋਜ਼ਗਾਰ ਦਸਤਾਵੇਜ਼ ਦਿੱਤੇ। ਉਸ ਨੇ ਉਹਨਾਂ ਕੰਪਨੀਆਂ ਲਈ ਕਰਜ਼ ਹਾਸਲ ਕੀਤਾ ਜੋ ਉਹ ਕਥਿਤ ਤੌਰ 'ਤੇ ਚਲਾਉਂਦਾ ਸੀ। ਉਸ ਨੇ ਫਰਜ਼ੀ ਦਸਤਾਵੇਜ਼ ਜ਼ਰੀਏ 55 ਲੱਖ ਡਾਲਰ ਦੇ ਕਰਜ਼ੀ ਲਈ ਅਰਜ਼ੀ ਦਿੱਤੀ ਅਤੇ ਜੁਲਾਈ 2020 ਵਿਚ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੂੰ 18 ਲੱਖ ਡਾਲਰ ਮਿਲੇ। ਮੋਹਨ ਨੂੰ ਵੈਸਟਰਨ ਡਿਸਟ੍ਰਿਕਟ ਆਫ ਵਾਸ਼ਿੰਗਟਨ ਵਿਚ ਮੰਗਲਵਾਰ ਨੂੰ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।


author

Vandana

Content Editor

Related News