ਪੁਰਤਗਾਲ ਚੋਣਾਂ ''ਚ ਭਾਰਤੀ ਮੂਲ ਦੇ ਪੀ. ਐੱਮ. ਕੋਸਟਾ ਦੀ ਪਾਰਟੀ ਅੱਗੇ

10/07/2019 9:23:30 AM

ਮੈਡ੍ਰਿਡ— ਪੁਰਤਗਾਲ 'ਚ ਹੋ ਰਹੀਆਂ ਚੋਣਾਂ 'ਚ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਅੰਤੋਨੀਓ ਕੋਸਟਾ ਦੀ ਸੋਸ਼ਲਿਸਟ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਪਰ ਬਹੁਮਤ ਤੋਂ ਫਿਲਹਾਲ ਦੂਰ ਹੈ। ਤੁਹਾਨੂੰ ਦੱਸ ਦਈਏ ਕਿ ਕੋਸਟਾ ਭਾਰਤੀ ਮੂਲ ਦੇ ਹਨ। ਉਨ੍ਹਾਂ ਦਾ ਪਿਛੋਕੜ ਗੋਆ ਤੋਂ ਹੈ ਅਤੇ 2017 'ਚ ਉਨ੍ਹਾਂ ਨੇ ਭਾਰਤ ਦਾ ਦੌਰਾ ਵੀ ਕੀਤਾ ਸੀ।  ਕੋਸਟਾ ਨੂੰ ਬਾਬੂਸ਼ (ਕੋਂਕਣੀ ਦਾ ਛੋਟਾ ਲੜਕਾ) ਵਜੋਂ ਵੀ ਜਾਣਿਆ ਜਾਂਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 'ਓਵਰਸੀਜ਼ ਸਿਟੀਜ਼ਨ ਆਫ ਇੰਡੀਆ' ਕਾਰਡ ਵੀ ਭੇਟ ਕੀਤਾ ਸੀ।
ਪੁਰਤਗਾਲ ਗ੍ਰਹਿ ਮੰਤਰਾਲੇ ਮੁਤਾਬਕ 230 ਸੀਟਾਂ ਵਾਲੀ ਸੰਸਦ ਲਈ 35 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਹੁਣ ਤਕ ਹੋਈ ਗਿਣਤੀ 'ਚ ਸੋਸ਼ਲਿਸਟ ਪਾਰਟੀ ਨੂੰ 38.9 ਫੀਸਦੀ ਵੋਟਾਂ ਮਿਲੀਆਂ ਜਦਕਿ ਮੁੱਖ ਵਿਰੋਧੀ ਸੋਸ਼ਲ ਡੈਮੋਕ੍ਰੇਟਸ ਨੂੰ 33.3 ਅਤੇ ਲੈਫਟ ਬਲਾਕ ਪਾਰਟੀ ਨੂੰ 6.8 ਫੀਸਦੀ ਵੋਟਾਂ ਪ੍ਰਾਪਤ ਹੋਈਆਂ।

ਜ਼ਿਕਰਯੋਗ ਹੈ ਕਿ ਸੋਸ਼ਲ ਪਾਰਟੀ ਨੇ ਲੈਫਟ ਪਾਰਟੀਆਂ ਦੇ ਬਿਨਾ ਸਮਰਥਨ ਦੇ ਚਾਰ ਸਾਲ ਤਕ ਸਰਕਾਰ ਚਲਾਈ। ਇਸ ਸਰਕਾਰ ਦੇ ਕਾਰਜਕਾਲ ਦੌਰਾਨ ਅਰਥ ਵਿਵਸਥਾ 'ਚ 2.1 ਫੀਸਦੀ ਦਾ ਉਛਾਲ ਆਇਆ ਅਤੇ ਬੇਰੋਜ਼ਗਾਰ ਦਰ ਅਤੇ ਬਜਟ ਘਾਟੇ ਨੂੰ ਘੱਟ ਕਰਨ ਵਰਗੇ ਕੰਮ ਸ਼ਾਮਲ ਰਹੇ।


Related News