ਸਿੰਗਾਪੁਰ 'ਚ ਅੰਗ ਦਾਨ ਕਰਕੇ ਮਾਸੂਮ ਬੱਚੀ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਵੱਡਾ ਸਨਮਾਨ

02/10/2022 11:39:11 AM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੇ ਸੀਨੀਅਰ ਮਾਰਕੀਟਿੰਗ ਐਗਜ਼ੀਕਿਊਟਿਵ ਸ਼ਕਤੀਬਾਲਨ ਬਾਲਾਥੰਦੌਥਮ ਨੂੰ 1 ਸਾਲ ਦੀ ਬੱਚੀ ਨੂੰ ਆਪਣੇ ਜਿਗਰ ਦਾ ਇਕ ਹਿੱਸਾ ਦਾਨ ਕਰਨ ਲਈ ‘ਦਿ ਸਟਰੇਟਸ ਟਾਈਮਜ਼ ਸਿੰਗਾਪੁਰੀਅਨ ਆਫ ਦਿ ਈਅਰ 2021’ ਨਾਲ ਸਨਮਾਨਿਤ ਕੀਤਾ ਗਿਆ ਹੈ। ਬੁੱਧਵਾਰ ਨੂੰ ਮੀਡੀਆ ਵਿਚ ਆਈ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਵਤੀ ਔਰਤ ਦੇ ਸਿਰ ’ਚ ਤਾਂਤਰਿਕ ਨੇ ਠੋਕੀ ਕਿੱਲ

PunjabKesari

‘ਦਿ ਸਟਰੇਟਸ ਟਾਈਮਜ਼’ ਅਖ਼ਬਾਰ ਦੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਰਾਸ਼ਟਰਪਤੀ ਹਲੀਮਾ ਯਾਕੂਬ ਤੋਂ ਪੁਰਸਕਾਰ ਪ੍ਰਾਪਤ ਕਰਨ ਵਾਲੇ 28 ਸਾਲਾ ਬਾਲਾਥੰਦੌਥਮ ਨੇ 30 ਸਤੰਬਰ, 2020 ਨੂੰ ਆਪਣੇ ਜਿਗਰ ਦਾ 23 ਫ਼ੀਸਦੀ ਹਿੱਸਾ ਬੇਬੀ ਰੀਆ ਨੂੰ ਦਾਨ ਕੀਤਾ ਸੀ। ਜੁਲਾਈ 2020 ਵਿਚ ਇਕ ਭਾਰਤੀ ਜੋੜੇ ਨੇ ਸੋਸ਼ਲ ਮੀਡੀਆ ’ਤੇ ਆਪਣੀ 1 ਸਾਲ ਦੀ ਬੱਚੀ ਲਈ ਜਿਗਰ ਦੇ ਇਕ ਹਿੱਸੇ ਦੇ ਅੰਗ ਦਾਨ ਲਈ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ: ਅਮਰੀਕਾ ’ਚ 7 ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਕਰਵਾਏ ਗਏ ਖਾਲ੍ਹੀ

ਬਾਲਾਥੰਦੌਥਮ ਦੇ ਇਸ ਫ਼ੈਸਲੇ ਨੇ ਰੀਆ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। 2019 ਵਿਚ ਰੀਆ ਦੇ ਜਨਮ ਤੋਂ ਕੁੱਝ ਹਫ਼ਤਿਆਂ ਬਾਅਦ ਉਸ ਦੇ ਜਿਗਰ ਵਿਚ ਕੁੱਝ ਗੜਬੜੀ ਦਾ ਪਤਾ ਲੱਗਾ ਸੀ। ਅਜੀਬ ਬਿਮਾਰੀ ਕਾਰਨ ਜਿਗਰ ਵਿਚ ਪਿੱਤ ਨਲੀਆਂ ਵਿਚ ਸੋਜ਼ ਆ ਜਾਂਦੀ ਸੀ। ਜੇਕਰ ਇਲਾਜ ਨਾ ਕੀਤਾ ਜਾਂਦਾ ਤਾਂ ਹਾਲਤ ਗੰਭੀਰ ਹੋ ਸਕਦੀ ਸੀ। ਹੁਣ ਬਾਲਾਥੰਦੌਥਮ ਹੋਰਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਇਹ ਵੀ ਪੜ੍ਹੋ: ਜਸਟਿਨ ਟਰੂਡੋ ਨੇ ਕੋਵਿਡ-19 ਸਬੰਧੀ ਪਾਬੰਦੀਆਂ ਦੇ ਹੱਕ ’ਚ ਆਪਣਾ ਸਟੈਂਡ ਕੀਤਾ ਸਪੱਸ਼ਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News