ਅਮਰੀਕਾ ਤੋਂ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀ ਮਾਰ ਕੇ ਕਤਲ
Friday, Dec 08, 2023 - 01:23 PM (IST)
ਵਾਸ਼ਿੰਗਟਨ (ਪੋਸਟ ਬਿਊਰੋ)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਤਰੀ ਕੈਰੋਲੀਨਾ ਸੂਬੇ ਦੇ ਨਿਊਪੋਰਟ ਸ਼ਹਿਰ ਵਿੱਚ 46 ਸਾਲਾ ਭਾਰਤੀ ਮੂਲ ਦੇ ਇੱਕ ਮੋਟਲ ਮਾਲਕ ਦਾ ਇੱਕ ਬੇਘਰ ਘੁਸਪੈਠੀਏ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਦੋਸ਼ੀ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਖ਼ੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਸੀ।
ਜਦੋਂ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਤਾਂ ਸਤਯੇਨ ਨਾਇਕ ਨੂੰ ਮੋਟਲ ਦੇ ਬਾਹਰ ਗੋਲੀ ਨਾਲ ਜ਼ਖਮੀ ਹਾਲਤ ਵਿਚ ਪਾਇਆ। ਨਿਊਪੋਰਟ ਪੁਲਸ ਦੇ ਮੁਖੀ ਕੀਥ ਲੇਵਿਸ ਨੇ ਕਿਹਾ, "10 ਵਜੇ ਤੋਂ ਬਾਅਦ 911 ਸੈਂਟਰ ਨੂੰ ਹੋਸਟਸ ਹਾਊਸ ਵਿੱਚ ਇੱਕ ਵਿਅਕਤੀ ਦੁਆਰਾ ਘੁਸਪੈਠ ਕਰਨ ਬਾਰੇ ਇੱਕ ਕਾਲ ਪ੍ਰਾਪਤ ਹੋਈ।" ਦਿ ਨਿਊਜ਼-ਟਾਈਮਜ਼ ਅਖ਼ਬਾਰ ਨੇ ਲੇਵਿਸ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਉਸ ਤੋਂ ਬਾਅਦ ਜਲਦੀ ਹੀ ਇੱਕ ਦੂਜੀ ਕਾਲ ਆਈ ਕਿ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਕੁਝ ਹੀ ਪਲਾਂ ਵਿੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਦੋਸ਼ੀ ਦੀ ਪਛਾਣ ਟਰੌਏ ਕੇਲਮ ਵਜੋਂ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ’ਚ ਭਾਰਤੀ ਮੂਲ ਦੇ ਇਕ ਹੋਰ ਫ਼ੌਜੀ ਦੀ ਮੌਤ, ਹੁਣ ਤੱਕ 4 ਭਾਰਤੀ ਫ਼ੌਜੀਆਂ ਨੇ ਗੁਆਈ ਜਾਨ
ਐਮਰਜੈਂਸੀ ਕਰਮਚਾਰੀ ਨਾਇਕ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਕਾਰਟਰੇਟ ਹੈਲਥ ਕੇਅਰ ਵਿੱਚ ਲੈ ਗਏ। ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲੇਵਿਸ ਨੇ ਕਿਹਾ,"ਇਹ ਇੱਕ ਪਰਿਵਾਰਕ ਮਲਕੀਅਤ ਵਾਲਾ ਕਾਰੋਬਾਰ ਹੈ ਅਤੇ ਉਹ ਰੋਜ਼ਾਨਾ ਆਪਣੇ ਪਰਿਵਾਰ ਨਾਲ ਇਸ ਕਾਰੋਬਾਰ ਨੂੰ ਚਲਾਉਂਦਾ ਸੀ,"। ਸ਼ੱਕੀ ਟਰੌਏ ਕੇਲਮ (59) ਨੂੰ ਹੋਸਟਸ ਹਾਊਸ ਦੇ ਇੱਕ ਕਮਰੇ ਦੇ ਅੰਦਰ ਬੰਦ ਪਾਇਆ ਗਿਆ। ਲੇਵਿਸ ਨੇ ਕਿਹਾ ਕਿ ਕੈਲਮ ਇੱਕ ਸਕੁਐਟਰ ਸੀ ਅਤੇ ਉਸ ਨੂੰ ਬੇਘਰ ਮੰਨਿਆ ਜਾਂਦਾ ਸੀ। ਲੇਵਿਸ ਅਨੁਸਾਰ SRT ਟੀਮ ਦੇ ਕਮਰੇ ਵਿੱਚ ਦਾਖਲ ਹੋਣ ਤੋਂ ਬਾਅਦ ਕੈਲਮ ਨੇ ਹੈਂਡਗਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।