UAE ''ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਜਿੱਤਿਆ 33 ਕਰੋੜ ਦਾ ਜੈਕਪਾਟ
Sunday, Feb 11, 2024 - 11:13 AM (IST)
ਇੰਟਰਨੈਸ਼ਨਲ ਡੈਸਕ: ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਚਮਕ ਪਈ ਅਤੇ ਉਸ ਨੇ ਬਿਗ ਟਿਕਟ ਅਬੂ ਧਾਬੀ ਹਫ਼ਤਾਵਾਰੀ ਡਰਾਅ ਵਿੱਚ 15 ਮਿਲੀਅਨ ਦਿਰਹਮ (ਕਰੀਬ 33 ਕਰੋੜ ਰੁਪਏ) ਜਿੱਤ ਲਏ। ਵਿਅਕਤੀ ਦੀ ਪਛਾਣ ਕੇਰਲ ਦੇ 40 ਸਾਲਾ ਰਾਜੀਵ ਅਰੀਕਟ ਵਜੋਂ ਹੋਈ ਹੈ। ਇਸਦੀ ਖ਼ਬਰ ਯੂ.ਏ.ਈ ਦੇ ਖਲੀਜ ਟਾਈਮਜ਼ ਵਿੱਚ ਛਪੀ। ਰਾਜੀਵ ਨੇ ਰੈਫਲ ਡਰਾਅ ਨੰਬਰ 260 ਦੌਰਾਨ ਮੁਫ਼ਤ ਵਿਚ ਮਿਲੇ ਟਿਕਟ ਨੰਬਰ 037130 'ਤੇ ਲਾਟਰੀ ਜਿੱਤੀ। ਉਹ ਪਿਛਲੇ ਤਿੰਨ ਸਾਲਾਂ ਤੋਂ ਬਿਗ ਟਿਕਟ ਡਰਾਅ ਵਿੱਚ ਹਿੱਸਾ ਲੈ ਰਿਹਾ ਸੀ, ਪਰ ਕਦੇ ਵੀ ਸਫਲ ਨਹੀਂ ਹੋਇਆ। ਇਸ ਵਾਰ ਉਸ ਦੀ ਕਿਸਮਤ ਚਮਕੀ, ਜਦੋਂ ਉਸ ਨੇ ਆਪਣੀਆਂ ਦੋ ਧੀਆਂ ਦੀ ਜਨਮ ਤਾਰੀਖਾਂ ਵਾਲੀ ਟਿਕਟ ਚੁਣੀ।
ਰਾਜੀਵ ਵਰਤਮਾਨ ਵਿੱਚ ਅਲ ਆਇਨ ਵਿੱਚ ਇੱਕ ਆਰਕੀਟੈਕਚਰਲ ਫਰਮ ਵਿੱਚ ਕੰਮ ਕਰਦਾ ਹੈ। ਘਰ ਵਿੱਚ ਉਸਦੀ ਪਤਨੀ ਅਤੇ ਦੋ ਬੱਚੇ ਉਸਦੇ ਨਾਲ ਰਹਿੰਦੇ ਹਨ। ਦੋਵਾਂ ਬੱਚਿਆਂ ਦੀ ਉਮਰ 5 ਅਤੇ 8 ਸਾਲ ਹੈ। ਰਾਜੀਵ ਨੇ ਹਾਲ ਹੀ 'ਚ ਦੱਸਿਆ ਸੀ ਕਿ 'ਉਹ ਅਲ ਆਇਨ 'ਚ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਿਹਾ ਹੈ। ਉਹ ਪਿਛਲੇ 3 ਸਾਲਾਂ ਤੋਂ ਟਿਕਟਾਂ ਖਰੀਦ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਲਾਟਰੀ ਜਿੱਤੀ ਹੈ। ਇਸ ਵਾਰ ਉਸ ਨੇ ਅਤੇ ਉਸ ਦੀ ਪਤਨੀ ਨੇ 7 ਅਤੇ 13 ਨੰਬਰਾਂ ਵਾਲੀਆਂ ਟਿਕਟਾਂ ਚੁਣੀਆਂ, ਜੋ ਉਨ੍ਹਾਂ ਦੇ ਬੱਚਿਆਂ ਦੀਆਂ ਜਨਮ ਮਿਤੀਆਂ ਹਨ। ਦੋ ਮਹੀਨੇ ਪਹਿਲਾਂ ਉਹ ਉਸੇ ਨੰਬਰ ਦੇ ਸੁਮੇਲ ਨਾਲ 1 ਮਿਲੀਅਨ ਦਿਰਹਮ ਤੋਂ ਖੁੰਝ ਗਿਆ ਸੀ, ਪਰ ਇਸ ਵਾਰ ਉਹ ਖੁਸ਼ਕਿਸਮਤ ਰਿਹਾ।'
ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦਾ ਪਹਿਲਾ AI ਬੱਚਾ, ਇਨਸਾਨਾਂ ਵਾਂਗ ਕਰਦਾ ਹੈ ਹਰਕਤਾਂ (ਵੀਡੀਓ)
ਰਾਜੀਵ ਨੇ ਦੱਸਿਆ ਕਿ 'ਉਸ ਨੂੰ ਬਿੱਗ ਟਿਕਟ ਤੋਂ ਵਿਸ਼ੇਸ਼ ਪੇਸ਼ਕਸ਼ ਮਿਲੀ, ਉਸ ਨੂੰ ਦੋ ਟਿਕਟਾਂ ਖਰੀਦਣ 'ਤੇ ਚਾਰ ਟਿਕਟਾਂ ਮੁਫ਼ਤ ਮਿਲ ਰਹੀਆਂ ਸਨ, ਉਸ ਨੇ ਤੁਰੰਤ ਟਿਕਟ ਲੈ ਲਈ। ਇਸ ਵਾਰ ਜਿੱਤ ਦੀਆਂ ਬਹੁਤ ਉਮੀਦਾਂ ਸਨ, ਕਿਉਂਕਿ ਇਸ ਵਾਰ ਡਰਾਅ ਵਿੱਚ ਉਸ ਕੋਲ 6 ਟਿਕਟਾਂ ਸਨ। ਉਨ੍ਹਾਂ ਪਲਾਂ ਨੂੰ ਯਾਦ ਕਰਕੇ ਰਾਜੀਵ ਭਾਵੁਕ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਡਰਾਅ ਦੇ ਮੇਜ਼ਬਾਨ ਰਿਚਰਡ ਅਤੇ ਬੋਚਾਰਾ ਨੇ ਫੋਨ 'ਤੇ ਜਿੱਤ ਦੀ ਜਾਣਕਾਰੀ ਦਿੱਤੀ ਸੀ। ਉਹ ਉਨ੍ਹਾਂ ਪਲਾਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।ਉਸ ਨੇ ਰਿਚਰਡ ਦੀ ਆਵਾਜ਼ ਨੂੰ ਪਛਾਣ ਲਿਆ, ਕਿਉਂਕਿ ਉਹ ਇਸਨੂੰ ਸਾਲਾਂ ਤੋਂ ਸੁਣ ਰਿਹਾ ਸੀ। ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਉਸ ਦਾ ਪਹਿਲਾ ਪੁਰਸਕਾਰ ਹੋਵੇਗਾ। ਇਹ ਨਾ ਸਿਰਫ਼ ਉਸ ਲਈ ਸਗੋਂ ਉਸ ਦੇ ਭਾਈਚਾਰੇ ਦੇ ਹੋਰਾਂ ਲਈ ਵੀ ਜੀਵਨ ਬਦਲਣ ਵਾਲਾ ਪਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।