ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 15 ਮਹੀਨਿਆਂ ਦੀ ਜੇਲ੍ਹ

Monday, Jan 31, 2022 - 02:37 PM (IST)

ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 15 ਮਹੀਨਿਆਂ ਦੀ ਜੇਲ੍ਹ

ਨਿਊਯਾਰਕ/ਅਮਰੀਕਾ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 2019 ਵਿਚ ਹਵਾਈ ਜਹਾਜ਼ ਵਿਚ ਆਪਣੇ ਨਾਲ ਬੈਠੇ ਇਕ ਨਾਬਾਲਗ ਮੁੰਡੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: ਕਾਂਗੋ ’ਚ 5 ਸਾਲ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਇਕੱਠਿਆਂ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਅਮਰੀਕੀ ਨਿਆ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਜ਼ਿਲ੍ਹਾ ਜੱਜ ਨੈਨਸੀ ਈ. ਬ੍ਰੈਸਲ ਨੇ ਮਿਨੀਆਪੋਲਿਸ ਨਿਵਾਸੀ ਨੀਰਜ ਚੋਪੜਾ ਨੂੰ ਬੋਸਟਨ ਤੋਂ ਮਿਨੀਆਪੋਲਿਸ ਦੀ ਉਡਾਣ ਦੌਰਾਨ ਜਹਾਜ਼ ਵਿਚ ਇਕ ਮੁੰਡੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਸਜ਼ਾ ਸੁਣਾਈ।

ਇਹ ਵੀ ਪੜ੍ਹੋ: ਮਿਸ USA ਰਹੀ ਚੈਸਲੀ ਕ੍ਰਿਸਟ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ ਤਸਵੀਰ

3 ਦਿਨ ਚੱਲੀ ਸੁਣਵਾਈ ਤੋਂ ਬਾਅਦ ਪਿਛਲੇ ਸਾਲ ਜੁਲਾਈ ਵਿਚ ਚੋਪੜਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਚੋਪੜਾ ਨੇ ਅਪ੍ਰੈਲ 2019 ਵਿਚ ਬੋਸਟਨ ਤੋਂ ਮਿਨੀਆਪੋਲਿਸ ਜਾਣ ਵਾਲੀ ‘ਜੈੱਟ ਬਲੂ’ ਦੀ ਉਡਾਣ ਵਿਚ ਨੇੜਲੀ ਸੀਟ ’ਤੇ ਬੈਠੇ ਇਕ 16 ਸਾਲ ਦੇ ਮੁੰਡੇ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਇਹ ਵੀ ਪੜ੍ਹੋ: ਹੁਣ ਪਾਕਿਸਤਾਨ ਦੇ ਕਿਸਾਨਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, 14 ਨੂੰ ਕਰਨਗੇ ਵਿਰੋਧ ਪ੍ਰਦਰਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News