ਨਿਊਜ਼ੀਲੈਂਡ 'ਚ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ
Sunday, May 07, 2023 - 12:45 PM (IST)
ਆਕਲੈਂਡ (ਆਈ.ਏ.ਐਨ.ਐਸ.) ਨਿਊਜ਼ੀਲੈਂਡ ਵਿਚ 33 ਸਾਲਾ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ 2021 ਵਿੱਚ ਡਾਊਨ ਸਿੰਡਰੋਮ ਨਾਲ ਪੀੜਤ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਦਾ ਗਲਾ ਘੁੱਟਣ ਦੇ ਦੋਸ਼ ਵਿੱਚ 19 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ। NZ ਹੇਰਾਲਡ ਦੀ ਰਿਪੋਰਟ ਮੁਤਾਬਕ ਸ਼ਮਲ ਸ਼ਰਮਾ ਨੇ ਇਸ ਹਫ਼ਤੇ ਆਕਲੈਂਡ ਵਿਖੇ ਹਾਈ ਕੋਰਟ ਵਿੱਚ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਕਿਉਂਕਿ ਜਸਟਿਸ ਐਡਵਿਨ ਵਾਈਲੀ ਨੇ ਲਾਜ਼ਮੀ ਉਮਰ ਕੈਦ ਦੀ ਬਜਾਏ ਘੱਟੋ-ਘੱਟ ਕੈਦ ਦੀ ਸਜ਼ਾ ਤੈਅ ਕੀਤੀ।
ਸ਼ਰਮਾ ਨੂੰ ਸਤੰਬਰ 2021 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਦਿਨ ਬਾਅਦ 27 ਸਾਲਾ ਲੀਨਾ ਝਾਂਗ ਹੈਰਪ ਦੀ ਲਾਸ਼ ਉਸਦੇ ਮਾਊਂਟ ਅਲਬਰਟ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਲੱਭੀ ਗਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਹੈਰਪ ਨੇ ਸਵੇਰੇ ਸ਼ਰਮਾ ਨਾਲ ਮੁਲਾਕਾਤ ਕੀਤੀ ਜਦੋਂ ਉਹ ਸੈਰ ਲਈ ਬਾਹਰ ਨਿਕਲੀ ਸੀ। ਉਸ ਨੇ ਲਗਭਗ ਦੋ ਘੰਟਿਆਂ ਤੱਕ ਉਸ 'ਤੇ ਤਸ਼ੱਦਦ ਕੀਤਾ, ਉਸ ਦਾ ਗਲਾ ਘੁੱਟਣ ਤੋਂ ਪਹਿਲਾਂ ਉਸ ਦੇ ਚਿਹਰੇ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਸ਼ਰਮਾ ਪੀੜਤਾ ਦੀ ਲਾਸ਼ ਨੂੰ ਝਾੜੀਆਂ ਵਿੱਚ ਛੱਡਣ ਤੋਂ ਬਾਅਦ ਇਲਾਕਾ ਛੱਡ ਗਿਆ। ਉਸਨੂੰ ਦੋ ਦਿਨਾਂ ਬਾਅਦ ਪੁਲਸ ਨੇ ਫੜ ਲਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-'ਤਲਾਕ' ਦਾ ਜਸ਼ਨ ਮਨਾਉਣ ਬੰਜੀ ਜੰਪਿੰਗ ਕਰਨ ਗਿਆ ਸ਼ਖਸ, 70 ਫੁੱਟ ਦੀ ਉੱਚਾਈ 'ਤੇ ਟੁੱਟੀ ਰੱਸੀ ਤੇ ਫਿਰ...
ਇੱਕ ਪੈਥੋਲੋਜਿਸਟ ਦੇ ਅਨੁਸਾਰ ਹੈਰਪ ਨੂੰ ਉਸਦੇ ਸਿਰ ਵਿੱਚ 13 ਜ਼ਖ਼ਮ ਅਤੇ ਝਰੀਟਾਂ ਦੇ ਨਿਸ਼ਾਨ ਮਿਲੇ, ਨਾਲ ਹੀ ਉਸ ਦੇ ਦਿਮਾਗ ਨੂੰ ਸੱਟ ਲੱਗੀ ਸੀ। ਕਰਾਊਨ ਪ੍ਰੌਸੀਕਿਊਟਰ ਮੈਥਿਊ ਨਾਥਨ ਨੇ ਸ਼ਰਮਾ ਦੇ ਸਿਜ਼ੋਫਰੀਨੀਆ ਦੇ ਇਤਿਹਾਸ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੂੰ ਦੱਸਿਆ ਕਿ ਕੁਝ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਹ ਸੁਤੰਤਰ ਤੌਰ 'ਤੇ ਉਸਦੀ ਮੌਤ ਦਾ ਕਾਰਨ ਬਣ ਸਕਦੀਆਂ ਸਨ। ਪਰ ਕਿਹਾ ਕਿ ਹਮਲਾ ਜਿਨਸੀ ਇੱਛਾ ਤੋਂ ਪ੍ਰੇਰਿਤ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਘਟਨਾ ਤੋਂ 24 ਘੰਟੇ ਪਹਿਲਾਂ ਸ਼ਰਮਾ ਨੇ ਫੁੱਟਪਾਥ 'ਤੇ ਜਾਗਿੰਗ ਕਰ ਰਹੇ ਇਕ ਅਜਨਬੀ ਵਿਅਕਤੀ ਨੂੰ ਵੀ ਹਿੰਸਕ ਤਰੀਕੇ ਨਾਲ ਆਪਣਾ ਸ਼ਿਕਾਰ ਬਣਾਇਆ, ਜੋ ਖ਼ੁਦ ਬਚਾਉਣ 'ਚ ਕਾਮਯਾਬ ਰਿਹਾ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੈਰਪ ਦੀ ਮਾਂ ਨੇ ਕਿਹਾ ਕਿ “ਕੋਈ ਵੀ ਸਜ਼ਾ ਕਾਫ਼ੀ ਲੰਮੀ ਨਹੀਂ ਹੁੰਦੀ ਅਤੇ ਕੋਈ ਨਿਆਂ ਉਸ ਜੀਵਨ ਅਤੇ ਪਿਆਰ ਦੀ ਥਾਂ ਨਹੀਂ ਲੈ ਸਕਦਾ ਜੋ ਗੁਆਚ ਗਿਆ ਸੀ। stuff.co.nz ਦੀ ਰਿਪੋਰਟ ਮੁਤਾਬਕ ਸ਼ਰਮਾ ਦੇ ਵਕੀਲ ਜੋਨਾਥਨ ਹਡਸਨ ਨੇ ਕਿਹਾ ਕਿ ਉਸ ਦਾ ਮੁਵੱਕਿਲ ਸਿਜ਼ੋਫਰੀਨੀਆ ਤੋਂ ਪੀੜਤ ਹੈ ਅਤੇ ਐਮਰਜੈਂਸੀ ਹਾਊਸਿੰਗ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਉਹ ਆਪਣੀ ਕਾਰ ਵਿੱਚ ਰਹਿ ਰਿਹਾ ਸੀ। ਰਿਪੋਰਟ ਵਿੱਚ ਜਸਟਿਸ ਵਾਈਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸ਼ਰਮਾ ਦੇ ਅਪਰਾਧ ਵਿੱਚ "ਇੱਕ ਬਹੁਤ ਹੀ ਕਮਜ਼ੋਰ ਔਰਤ ਵਿਰੁੱਧ ਉੱਚ ਪੱਧਰੀ ਬੇਰਹਿਮੀ ਸ਼ਾਮਲ ਹੈ"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।