ਸਿੰਗਾਪੁਰ ''ਚ ਭਾਰਤੀ ਨੇ ਦਿੱਤਾ ਸ਼ਰਮਨਾਕ ਕੰਮ ਨੂੰ ਅੰਜ਼ਾਮ, ਸ਼ਰਮ ਨਾਲ ਝੁਕਾ ਦਿੱਤੇ ਸਾਰਿਆਂ ਦੇ ਸਿਰ

08/02/2017 3:06:20 PM

ਸਿੰਗਾਪੁਰ— ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਚਾਕੂ ਦਾ ਡਰ ਦਿਖਾ ਕੇ ਪੈਟਰੋਲ ਪੰਪ ਦੇ ਕਰਮਚਾਰੀ ਨਾਲ ਲੁੱਟ-ਖੋਹ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਇਹ ਅਜਿਹੀ ਪਹਿਲੀ ਘਟਨਾ ਹੈ। ਪੁਲਸ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ 48 ਸਾਲਾ ਵਿਸ਼ਵਨਾਥਨ ਵੇਦੁਵੇਲੂ ਨੇ 219 ਅਪਰ ਬਕਿਟ ਤਿਮਾਹ ਰੋਡ 'ਤੇ ਸਥਿਤ ਸ਼ੇਲ ਪੈਟਰੋਲ ਪੰਪ ਤੋਂ 1,193 ਸਿੰਗਾਪੁਰੀ ਡਾਲਰ (877 ਅਮਰੀਕੀ ਡਾਲਰ) ਲੁੱਟ ਕੇ ਫਰਾਰ ਹੋ ਗਿਆ।
ਪੁਲਸ ਨੇ ਦੱਸਿਆ ਕਿ ਉਸ ਨੇ ਕਰਮਚਾਰੀ ਨੂੰ ਚਾਕੂ ਨਾਲ ਧਮਕਾਇਆ ਅਤੇ ਉਸ ਤੋਂ ਡਾਲਰਾਂ ਦੀ ਮੰਗ ਕੀਤੀ। ਪੁਲਸ ਦਾ ਕਹਿਣਾ ਹੈ ਕਿ ਦਿਨ-ਦਿਹਾੜੇ ਹੋਈ ਇਹ ਲੁੱਟ-ਖੋਹ ਦੀ ਵਾਰਦਾਤ 10 ਸਾਲਾਂ ਵਿਚ ਅਜਿਹੀ ਪਹਿਲੀ ਘਟਨਾ ਹੈ। ਇਕ ਅੰਗਰੇਜ਼ੀ ਨਿਊਜ਼ ਚੈਨਲ ਦੀ ਖਬਰ ਮੁਤਾਬਕ ਵੇਦੁਵੇਲੂ 'ਤੇ ਹਥਿਆਰ ਨਾਲ ਲੁੱਟ-ਖੋਹ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਘੱਟੋ-ਘੱਟ 10 ਸਾਲ ਦੀ ਜੇਲ ਅਤੇ 12 ਕੋੜੇ (ਹੰਟਰ) ਮਾਰਨ ਦੀ ਸਜ਼ਾ ਹੋ ਸਕਦੀ ਹੈ। ਦੋਸ਼ੀ ਵੇਦੁਵੇਲੂ ਲੁੱਟ-ਖੋਹ ਕਰਨ ਤੋਂ ਬਾਅਦ ਸਕੂਟਰ 'ਤੇ ਪੈਟਰੋਲ ਪੰਪ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਦੁਪਹਿਰ 12.50 ਵਜੇ ਘਟਨਾ ਦੀ  ਸੂਚਨਾ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਵੇਦੁਵੇਲੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ।  


Related News