ਆਸਟਰੇਲੀਆ: ਭਾਰਤੀ ਮੂਲ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ 6 ਸਾਲਾ ਬੱਚੀ ਦਾ ਕਤਲ
Saturday, Jan 15, 2022 - 12:36 PM (IST)
ਮੈਲਬੋਰਨ (ਮਨਦੀਪ ਸਿੰਘ ਸੈਣੀ)- ਬੀਤੇ ਵੀਰਵਾਰ ਨੂੰ ਮੈਲਬੌਰਨ ਦੇ ਮਿੱਲ ਪਾਰਕ ਇਲਾਕੇ ਵਿਚ ਭਾਰਤੀ ਮੂਲ ਦੇ ਵਿਅਕਤੀ ਪ੍ਰਬਲ ਰਾਜ ਸ਼ਰਮਾ ਵੱਲੋਂ ਆਪਣੀ ਪਤਨੀ ਪੂਨਮ ਸ਼ਰਮਾ ਅਤੇ 6 ਸਾਲਾ ਬੱਚੀ ਵਨੀਸਾ ਦੇ ਕਤਲ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਬਲ ਰਾਜ ਸ਼ਰਮਾ (40) ਵੱਲੋਂ ਘਰੇਲੂ ਹਿੰਸਾ ਦੇ ਚਲਦਿਆਂ ਆਪਣੀ ਪਤਨੀ ਪੂਨਮ ਸ਼ਰਮਾ (39) ਅਤੇ 6 ਸਾਲਾ ਬੱਚੀ ਵਨੀਸਾ 'ਤੇ ਘਰ ਵਿਚ ਹੀ ਚਾਕੂ ਨਾਲ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ
ਇਸ ਹਮਲੇ ਦੌਰਾਨ ਪ੍ਰਬਲ ਸ਼ਰਮਾ ਦੀ 10 ਸਾਲਾ ਬੱਚੀ ਐਂਜਲਾ ਚਮਤਕਾਰੀ ਢੰਗ ਨਾਲ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਈ। ਇਸ ਹਮਲੇ ਵਿਚ ਪੂਨਮ ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਜ਼ਖ਼ਮੀ 6 ਸਾਲਾ ਬੱਚੀ ਵਨੀਸਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਸ਼ੁੱਕਰਵਾਰ ਸਵੇਰੇ ਉਸ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਦੋਂ 35,000 ਫੁੱਟ ਦੀ ਉਚਾਈ ’ਤੇ ਗੂੰਜੀਆਂ ਨਵਜਨਮੀ ਬੱਚੀ ਦੀਆਂ ਕਿਲਕਾਰੀਆਂ
ਦੋਸ਼ੀ ਪ੍ਰਬਲ ਰਾਜ ਸ਼ਰਮਾ ਨੂੰ ਪੁਲਸ ਪਹਿਰੇ ਹੇਠ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਵੱਲੋਂ ਸਾਰੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਮ੍ਰਿਤਕਾ ਪੂਨਮ ਸ਼ਰਮਾ ਪੇਸ਼ੇ ਵਜੋਂ ਡੈਂਟਲ ਨਰਸ ਸੀ ਅਤੇ ਦੋਸ਼ੀ ਪ੍ਰਬਲ ਰਾਜ ਸ਼ਰਮਾ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ। ਪਰਿਵਾਰ ਦੇ ਜਾਣਕਾਰਾਂ ਮੁਤਾਬਕ ਪ੍ਰਬਲ ਸ਼ਰਮਾ ਮਾਨਸਕ ਪ੍ਰੇਸ਼ਾਨੀ ਨਾਲ ਜੂਝ ਰਿਹਾ ਸੀ। ਇਸ ਦਰਦਨਾਕ ਹਾਦਸੇ ਕਰਕੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।