ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ ਕਤਲ ਦਾ ਦੋਸ਼, ਹੋ ਸਕਦੀ ਹੈ ਮੌਤ ਦੀ ਸਜ਼ਾ

11/19/2022 5:30:25 PM

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਉੱਤੇ 27 ਸਾਲਾ ਔਰਤ, ਜੋ ਉਸਦੀ ਕਾਰੋਬਾਰੀ ਭਾਈਵਾਲ ਵੀ ਸੀ, ਦੇ ਕਤਲ ਦਾ ਦੋਸ਼ ਲਗਾਇਆ ਹੈ। 50 ਸਾਲਾ ਕਾਲੇਬ ਜੋਸ਼ੂਆ ਚਾਈ ਸ਼ਨਮੁਗਮ 'ਤੇ 9 ਨਵੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਬਲਾਕ 2 ਬੀਚ ਰੋਡ 'ਤੇ ਸਥਿਤ ਇਕ ਦੁਕਾਨ ਵਿਚ 27 ਸਾਲਾ ਆਂਗ ਕਿਊ ਯਿੰਗ ਦਾ ਕਤਲ ਕਰਨ ਦਾ ਦੋਸ਼ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ 13 ਨਵੰਬਰ ਨੂੰ ਦੁਕਾਨ 'ਤੇ ਗੈਰ-ਕੁਦਰਤੀ ਮੌਤ ਦੇ ਮਾਮਲੇ ਬਾਰੇ ਸੁਚੇਤ ਕੀਤਾ ਗਿਆ ਸੀ। 13 ਨਵੰਬਰ ਨੂੰ ਦੁਕਾਨ 'ਤੇ ਮਿਲਣ ਤੋਂ ਪਹਿਲਾਂ ਆਂਗ ਕਈ ਦਿਨਾਂ ਤੋਂ ਲਾਪਤਾ ਸੀ। ਪੈਰਾਮੈਡਿਕਸ ਨੇ ਉਸ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਰੂਹ ਕੰਬਾਊ ਵਾਰਦਾਤ, ਮੁਸਲਿਮ ਪ੍ਰੇਮੀ ਵੱਲੋੋਂ ਹਿੰਦੂ ਕੁੜੀ ਦਾ ਕਤਲ, ਨਾਲੇ 'ਚ ਸੁੱਟੇ ਲਾਸ਼ ਦੇ ਟੁਕੜੇ

ਦਿ ਸਟਰੇਟ ਟਾਈਮਜ਼ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਦੋਵੇਂ 1 ਅਕਤੂਬਰ, 2021 ਤੋਂ ਨਵੀਨੀਕਰਨ ਕੰਪਨੀ ਸਮਾਰਟ ਕਲਿਕ ਸਰਵਿਸਿਜ਼ ਦੇ ਸਹਿ-ਨਿਰਦੇਸ਼ਕ ਸਨ। ਸ਼ਨਮੁਗਮ 10 ਨਵੰਬਰ ਨੂੰ ਸਵੇਰੇ ਮਲੇਸ਼ੀਆ ਭੱਜ ਗਿਆ ਸੀ ਅਤੇ ਸਿੰਗਾਪੁਰ ਪੁਲਸ ਨੇ ਉਸ ਨੂੰ ਲੱਭਣ ਲਈ ਰਾਇਲ ਮਲੇਸ਼ੀਆ ਪੁਲਸ ਦੀ ਮਦਦ ਮੰਗੀ ਸੀ। ਉਸ ਨੂੰ 16 ਨਵੰਬਰ ਨੂੰ ਜੌਹਰ ਬਹਿਰੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸੇ ਦਿਨ ਸਿੰਗਾਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਆਂਗ  ਨੇ 9 ਨਵੰਬਰ ਨੂੰ ਆਪਣੀ ਮਾਂ ਨੂੰ ਭੇਜੇ ਆਖਰੀ ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਉਹ ਘਰ ਨਹੀਂ ਪਰਤੇਗੀ। 

ਇਹ ਵੀ ਪੜ੍ਹੋ: ਭਾਰਤੀਆਂ ਲਈ ਬੁਰੀ ਖ਼ਬਰ, ਆਸਟ੍ਰੇਲੀਆ ਜਾਣਾ ਹੋਇਆ ਔਖਾ, ਜਾਣੋ ਵਜ੍ਹਾ

ਆਂਗ ਦੇ ਅਜ਼ੀਜ਼ਾਂ ਨੂੰ ਬਾਅਦ ਵਿੱਚ ਖ਼ਬਰ ਮਿਲੀ ਕਿ ਉਹ ਮ੍ਰਿਤਕ ਪਾਈ ਗਈ ਹੈ। ਮੰਗਲਵਾਰ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ। ਚਾਈ ਦੇ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜੇਕਰ ਸ਼ਨਮੁਗਮ ਕਤਲ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਕਤਲ ਦੇ ਦੋਸ਼ੀ ਨੂੰ ਸਿੰਗਾਪੁਰ ਦੇ ਕਾਨੂੰਨ ਤਹਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਉਡਾਣ ਭਰਨ ਵੇਲੇ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਮਚੇ ਅੱਗ ਦੇ ਭਾਂਬੜ, 102 ਯਾਤਰੀ ਸਨ ਸਵਾਰ


cherry

Content Editor

Related News