ਸਿੰਗਾਪੁਰ ਜੇਲ੍ਹ 'ਚ ਬੰਦ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਮਾਂ ਦੇ ਕਤਲ ਦੇ ਲੱਗੇ ਸਨ ਦੋਸ਼

Friday, Apr 14, 2023 - 10:47 AM (IST)

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਚਾਂਗੀ ਜੇਲ੍ਹ 'ਚ 2012 'ਚ ਆਪਣੀ ਮਾਂ ਦੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਸੁਜੇ ਸੋਲੋਮਨ ਸੂਦਰਸਨ, ਜਿਸ ਨੇ ਚਾਕੂਆਂ ਨਾਲ ਆਪਣੀ 56 ਸਾਲਾ ਮਾਂ ਦਾ ਗਲਾ ਵੱਢ ਦਿੱਤਾ ਸੀ, ਨੂੰ 11 ਅਗਸਤ 2015 ਨੂੰ ਗੈਰ-ਇਰਾਦਤਨ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਨੂੰ ਕਤਲ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਗਿਆ ਸੀ। 8 ਸਤੰਬਰ 2022 ਨੂੰ ਸੈਪਟੀਸੀਮੀਆ ਕਾਰਨ ਜ਼ਿਆਦਾਤਰ ਅੰਗ ਕੰਮ ਨਾ ਕਰਨ ਕਾਰਨ ਸੂਦਰਸਨ ਦੀ ਮੌਤ ਹੋ ਗਈ। ਸਟੇਟ ਕੋਰੋਨਰ ਐਡਮ ਨਖੋਡਾ ਨੇ 30 ਮਾਰਚ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਹੈ ਕਿ ਸੂਦਰਸਨ ਨੂੰ foul play (ਅਪਰਾਧਿਕ ਜਾਂ ਹਿੰਸਕ ਗਤੀਵਿਧੀ ਜੋ ਕਿਸੇ ਦੀ ਮੌਤ ਦਾ ਕਾਰਨ ਬਣਦੀ ਹੈ) ਦਾ ਦੋਸ਼ੀ ਨਹੀਂ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ ਯੂਰਪ ਜਾ ਰਹੇ 25 ਪ੍ਰਵਾਸੀਆਂ ਦੀ ਦਰਦਨਾਕ ਮੌਤ

ਐਡਮ ਨਖੋਡਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸੂਦਰਸਨ ਦਾ ਇੱਕ ਡਾਕਟਰੀ ਇਤਿਹਾਸ ਸੀ, ਜਿਸ ਵਿੱਚ ਸ਼ਿਜ਼ੋਫਰੀਨੀਆ, ਵਿਟਾਮਿਨ ਬੀ 12 ਦੀ ਕਮੀ, ਅਤੇ ਸੰਵੇਦੀ ਅਟੈਕਸੀਆ ਸ਼ਾਮਲ ਸੀ। 5 ਸਤੰਬਰ, 2022 ਨੂੰ ਸੂਦਰਸਨ ਦਾ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਇਕ ਡਾਕਟਰ ਨੇ ਚੈੱਕਅਪ ਕੀਤਾ। ਡਾਕਟਰ ਅਨੁਸਾਰ ਉਸ ਨੂੰ ਉਸ ਦਿਨ ਤਿੰਨ ਵਾਰ ਉਲਟੀਆਂ ਆਈਆਂ, ਬੋਲਣ ਵਿੱਚ ਮੁਸ਼ਕਲ ਆ ਰਹੀ ਸੀ, ਅਤੇ ਉਸਨੂੰ ਨਿਗਲਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੂੰ 6 ਸਤੰਬਰ 2022 ਨੂੰ ਚਾਂਗੀ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਦੋ ਦਿਨ ਬਾਅਦ ਉਸਦੀ ਮੌਤ ਹੋ ਗਈ। ਸਟ੍ਰੇਟਸ ਟਾਈਮਜ਼ ਮਤਾਬਕ ਸੂਦਰਸਨ ਦਾ ਇਲਾਜ ਕੀਤਾ ਗਿਆ ਸੀ। ਉਸ ਦੇ ਚਾਚਾ, ਜੋ ਹਰ ਤਿੰਨ ਹਫ਼ਤਿਆਂ ਵਿੱਚ ਇੱਕ ਵਾਰ ਉਸਨੂੰ ਜੇਲ੍ਹ ਵਿੱਚ ਮਿਲਣ ਆਉਂਦੇ ਸਨ, ਨੇ ਕਿਹਾ ਕਿ ਪਰਿਵਾਰ ਕੋਲ ਉਸਦੇ ਭਤੀਜੇ ਦੀ ਹਸਪਤਾਲ ਵਿੱਚ ਭਰਤੀ, ਕੈਦ ਦੌਰਾਨ, ਜਾਂ ਉਸਨੂੰ ਜੇਲ੍ਹ ਵਿੱਚ ਦਿੱਤੀ ਗਈ ਡਾਕਟਰੀ ਦੇਖਭਾਲ ਬਾਰੇ ਚੁੱਕਣ ਲਈ ਕੋਈ ਮੁੱਦਾ ਨਹੀਂ ਸੀ।

ਇਹ ਵੀ ਪੜ੍ਹੋ: ਇੰਗਲੈਂਡ ’ਚ ਤਿਰੰਗਾ ਉਤਾਰਨ ਵਾਲੇ ਨੌਜਵਾਨ ਦੀ ਮਾਂ-ਭੈਣ ਨੂੰ ਮੋਗਾ ਪੁਲਸ ਨੇ ਹਿਰਾਸਤ ’ਚ ਲਿਆ!

ਸੂਦਰਸਨ ਨੇ ਹਾਈ ਕੋਰਟ ਦੇ ਮੁਕੱਦਮੇ ਦੌਰਾਨ ਦਾਅਵਾ ਕੀਤਾ ਸੀ ਕਿ ਉਸਦੀ ਮਾਂ ਮੱਲਿਕਾ ਜੇਸੂਦਾਸਨ ਨੇ ਪੈਸੇ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਅਪਾਰਟਮੈਂਟ ਵਿੱਚ ਉਸ ਦੇ ਵਾਲ ਫੜ ਲਏ ਅਤੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ। ਜੇਸੂਦਾਸਨ ਦੀ ਲਾਸ਼ ਉਸ ਦੇ ਭਰਾ ਨੂੰ ਬਿਸਤਰੇ ਦੇ ਹੇਠਾਂ ਮਿਲੀ, ਜਿਸ ਨੇ ਪਹਿਲਾਂ ਗੁਆਂਢ ਵਿੱਚ ਉਸਦੀ ਖੋਜ ਕੀਤੀ ਸੀ। ਸੂਦਰਸਨ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਸਵੈ-ਰੱਖਿਆ ਵਿੱਚ ਆਪਣੀ ਮਾਂ ਦੀ ਗਰਦਨ 'ਤੇ ਚਾਕੂ ਮਾਰਿਆ; ਦੂਜੇ ਚਾਕੂ ਨਾਲ ਫਿਰ ਤੋਂ ਵਾਰ ਕੀਤਾ, ਫਿਰ ਤੀਜੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ। ਜਦੋਂ ਉਸ ਦੀ ਲਾਸ਼ ਨੂੰ ਸਾੜਨ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ, ਤਾਂ ਉਸਨੇ ਉਸ ਨੂੰ ਆਪਣੇ ਬਿਸਤਰੇ ਦੇ ਹੇਠਾਂ ਲੁਕਾ ਦਿੱਤਾ ਅਤੇ ਫਲੈਟ ਦੀ ਸਫਾਈ ਕੀਤੀ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਓ ਦਾ ਸਸਕਾਰ ਕਰ ਕੈਨੇਡਾ ਪੁੱਜੇ ਪੁੱਤ ਨੇ ਵੀ ਦੁਨੀਆ ਨੂੰ ਕਿਹਾ ਅਲਵਿਦਾ

 


cherry

Content Editor

Related News