ਸਿੰਗਾਪੁਰ ''ਚ ਭਾਰਤੀ ਮੂਲ ਦੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦੇ 21 ਦੋਸ਼
Friday, May 20, 2022 - 10:11 AM (IST)
ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਅਦਾਲਤ ਵਿਚ ਭਾਰਤੀ ਮੂਲ ਦੇ ਇਕ ਸ਼ਖ਼ਸ 'ਤੇ ਵੀਰਵਾਰ ਨੂੰ ਇਕ ਯੋਜਨਾ ਤਹਿਤ 2 ਹੋਰ ਲੋਕਾਂ ਨਾਲ ਕਰੀਬ 11 ਲੱਖ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਤੈਅ ਕੀਤੇ ਗਈ। 'ਦਿ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਮੁਰਲੀਧਰਨ ਮੁਹੰਦਨ (45) 'ਤੇ ਧੋਖਾਧੜੀ ਦੇ 21 ਦੋਸ਼, ਧੋਖਾਧੜੀ ਲਈ ਉਕਸਾਉਣ ਦੇ 2 ਦੋਸ਼ ਅਤੇ ਧੋਖਾ ਦੇਣ ਦੀ ਕੋਸ਼ਿਸ਼ ਦੇ 2 ਹੋਰ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: ਕੈਨੇਡਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Huawei ਅਤੇ ZTE ਉਤਪਾਦਾਂ 'ਤੇ ਲਗਾਈ ਪਾਬੰਦੀ
ਦੋਸ਼ ਹੈ ਕਿ ਉਸ ਨੇ ਚੀਨੀ ਮੂਲ ਦੇ ਓਈ ਫਾਈਕ ਚੇਂਗ ਅਤੇ ਭਾਰਤੀ ਮੂਲ ਦੇ ਮਾਰੀਮੁਥੂ ਨਾਲ 'ਟਾਈਮਸ਼ੇਅਰ ਰਿਕਵਰੀ' ਯੋਜਨਾ ਵਿਚ ਧੋਖਾਧੜੀ ਕੀਤੀ। ਖ਼ਬਰ ਵਿਚ ਅਦਾਲਤ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁਰਲੀਧਰਨ ਨੇ ਓਈ ਨੂੰ 13 ਵਾਰ ਇਹ ਕਹਿੰਦੇ ਹੋਏ ਠੱਗਿਆ ਕਿ 'ਭਾਗਯਮ ਏਜੰਸੀਜ਼ ਬੈਂਗਲੁਰੂ' ਉਸ ਨੂੰ ਟਾਈਮਸ਼ੇਅਰ ਸਮਝੌਤੇ ਲਈ ਭੁਗਤਾਨ ਕਰੇਗੀ।
ਮੁਰਲੀਧਰਨ ਨੇ ਮਾਰੀਮੁਥੂ ਨੂੰ ਵੀ 12 ਵਾਰ ਠੱਗਿਆ ਅਤੇ ਕਿਹਾ ਕਿ ਉਸ ਨੂੰ ਪਿਛਲੇ ਸਾਲ ਨਵੰਬਰ ਵਿੱਚ ਕੋਲੀਅਰ ਕਵੇਅ ਸਥਿਤ ਇੱਕ ਦਫ਼ਤਰ ਵਿੱਚ ਫੋਟੋਆਂ ਖਿੱਚਣ ਲਈ 1,80,979 ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਇਨ੍ਹਾਂ ਦੋਸ਼ਾਂ ਤਹਿਤ ਦੋਸ਼ੀ ਠਹਿਰਾਏ ਜਾਣ 'ਤੇ ਮੁਰਲੀਧਰਨ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਇੱਕ ਕੈਥੋਲਿਕ ਸਕੂਲ 'ਤੇ ਲੱਗਾ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।