ਕੈਨੇਡਾ ''ਚ ਭਾਰਤੀ ਨੇ ਚਾੜ੍ਹਿਆ ਚੰਨ੍ਹ, ਜਗਦੀਸ਼ ਪੰਧੇਰ ''ਤੇ ਲੱਗੇ ਮੰਦਰਾਂ ''ਚ ਭੰਨਤੋੜ ਤੇ ਦਾਨ ਚੋਰੀ ਕਰਨ ਦੇ ਦੋਸ਼
Tuesday, Feb 06, 2024 - 01:19 PM (IST)
ਟੋਰਾਂਟੋ (ਏਜੰਸੀ)- 41 ਸਾਲਾ ਇੱਕ ਇੰਡੋ-ਕੈਨੇਡੀਅਨ ਵਿਅਕਤੀ ਉੱਤੇ ਮੰਦਰਾਂ ਵਿੱਚ ਭੰਨਤੋੜ ਕਰਨ ਅਤੇ ਦਾਨ ਬਾਕਸ ਵਿੱਚੋਂ ਨਕਦੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਹੋਈ ਹੈ। ਪੁਲਸ ਅਨੁਸਾਰ, ਮਾਰਚ ਅਤੇ ਅਗਸਤ 2023 ਦਰਮਿਆਨ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸਮੇਤ ਪੀਲ ਖੇਤਰ ਵਿੱਚ ਭੰਨਤੋੜ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ।
ਤਿੰਨ ਪੂਜਾ ਸਥਾਨਾਂ ਦੀ ਨਿਗਰਾਨੀ ਫੁਟੇਜ ਵਿੱਚ ਸ਼ੱਕੀ ਵਿਅਕਤੀ ਨੂੰ ਮੰਦਰਾਂ ਵਿੱਚ ਭੰਨਤੋੜ ਕਰਦੇ ਅਤੇ ਦਾਨ ਬਾਕਸਾਂ ਵਿੱਚੋਂ ਨਕਦੀ ਚੋਰੀ ਕਰਦੇ ਦਿਖਾਇਆ ਗਿਆ। ਪੰਧੇਰ ਨੂੰ ਨਿਗਰਾਨੀ ਕੈਮਰਿਆਂ 'ਤੇ ਹੋਰ ਵਪਾਰਕ ਸਥਾਨਾਂ ਵਿਚ ਸੰਨ੍ਹ ਲਗਾਉਂਦੇ ਅਤੇ ਪੈਸੇ ਚੋਰੀ ਕਰਦੇ ਹੋਏ ਵੀ ਫੜਿਆ ਗਿਆ ਸੀ। ਗ੍ਰੇਟਰ ਟੋਰਾਂਟੋ ਏਰੀਏ ਵਿੱਚ ਪੁਲਸ ਏਜੰਸੀਆਂ ਵੱਲੋਂ ਲੰਮੀ ਅਤੇ ਤਾਲਮੇਲ ਵਾਲੀ ਜਾਂਚ ਤੋਂ ਬਾਅਦ, ਬਰੈਂਪਟਨ ਦੇ ਪੰਧੇਰ ਨੂੰ ਸ਼ੱਕੀ ਵਜੋਂ ਪਛਾਣਿਆ ਗਿਆ ਹੈ। ਪੰਧੇਰ, ਜੋ ਪਹਿਲਾਂ ਹੀ ਅਜਿਹੇ ਅਪਰਾਧਾਂ ਲਈ ਹਿਰਾਸਤ ਵਿੱਚ ਹੈ, ਉੱਤੇ ਮੰਦਰਾਂ ਅਤੇ ਕਾਰੋਬਾਰਾਂ ਵਿੱਚ ਤੋੜ-ਭੰਨ ਕਰਨ ਅਤੇ ਪੈਸੇ ਚੋਰੀ ਕਰਨ ਦੇ 5 ਹੋਰ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: UK ’ਚ ਕੈਂਸਰ ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ, 81 ਸਾਲ ਦੇ ਮਰੀਜ਼ ਨੂੰ ਦਿੱਤੀ ਗਈ ਪਹਿਲੀ ਖੁਰਾਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।