ਫਲਾਈਟ ''ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ ''ਤੇ ਕੀਤਾ ਹਮਲਾ, ਗ੍ਰਿਫ਼ਤਾਰ

Friday, Jul 04, 2025 - 10:32 AM (IST)

ਫਲਾਈਟ ''ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ ''ਤੇ ਕੀਤਾ ਹਮਲਾ, ਗ੍ਰਿਫ਼ਤਾਰ

ਵਾਸ਼ਿੰਗਟਨ ( ਰਾਜ ਗੋਗਨਾ)- ਅਮਰੀਕਾ 'ਚ ਜਹਾਜ਼ ਦੇ ਹਵਾ ਵਿੱਚ ਹੋਣ ਦੌਰਾਨ ਭਾਰਤੀ ਮੂਲ ਦੇ ਇੱਕ ਵਿਅਕਤੀ ਨੇ ਆਪਣੇ ਸਾਥੀ ਯਾਤਰੀ 'ਤੇ ਹਮਲਾ ਕਰ ਦਿੱਤਾ। ਜਵਾਬੀ ਵਾਰ ਕਰਨ 'ਤੇ ਉਹ ਹਮਲਾਵਰ ਜ਼ਖਮੀ ਹੋ ਗਿਆ। ਜਹਾਜ਼ ਦੇ ਉਤਰਨ ਤੋਂ ਬਾਅਦ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। 21 ਸਾਲਾ ਭਾਰਤੀ ਮੂਲ ਦਾ ਵਿਅਕਤੀ ਈਸ਼ਾਨ ਸ਼ਰਮਾ ਅਮਰੀਕਾ ਦੇ ਨੇਵਾਰਕ ਵਿੱਚ ਰਹਿੰਦਾ ਹੈ। ਉਸਨੇ 1 ਜੁਲਾਈ ਨੂੰ ਫਿਲਾਡੇਲਫੀਆ ਤੋਂ ਫਰੰਟੀਅਰ ਏਅਰਲਾਈਨਜ਼ ਦੀ ਫਲਾਈਟ ਵਿੱਚ ਉਡਾਣ ਭਰੀ ਸੀ। 

ਕੀਨ ਇਵਾਨਸ, ਯਾਤਰੀ ਜੋ ਕਿ ਅਗਲੀ ਸੀਟ 'ਤੇ ਬੈਠਾ ਸੀ, ਉਸ ਸਮੇਂ ਚਿੰਤਤ ਹੋ ਗਿਆ ਜਦੋਂ ਈਸ਼ਾਨ ਸ਼ਰਮਾ ਜਹਾਜ਼ ਦੇ ਹਵਾ ਵਿੱਚ ਹੋਣ 'ਤੇ ਹੱਸਣ ਅਤੇ ਗੱਲਾਂ ਕਰਨ ਲੱਗ ਪਿਆ। ਉਸਨੇ ਮਦਦ ਬੁਲਾਉਣ ਲਈ ਕੈਬਿਨ ਕਰੂ ਲਈ ਬਟਨ ਦਬਾਇਆ। ਹਾਲਾਂਕਿ ਈਸ਼ਾਨ ਸ਼ਰਮਾ ਨੇ ਈਵਾਨਸ ਨੂੰ ਰੋਕਿਆ ਅਤੇ ਉਸਦਾ ਗਲਾ ਦਬਾ ਦਿੱਤਾ। ਈਵਾਨਸ ਨੇ ਵੀ ਸ਼ਰਮਾ ਨੂੰ ਬਦਲੇ ਵਿੱਚ ਮਾਰਿਆ, ਜਿਸ ਨਾਲ ਉਸਦੀ ਅੱਖ 'ਤੇ ਸੱਟ ਲੱਗ ਗਈ। ਫਲਾਈਟ ਕਰੂ ਨੇ ਦੋਵਾਂ ਨੂੰ ਰੋਕਿਆ। ਭਾਰਤੀ ਮੂਲ ਦੇ ਈਸ਼ਾਨ ਸ਼ਰਮਾ ਨੂੰ ਜਹਾਜ਼ ਦੇ ਮਿਆਮੀ ਵਿੱਚ ਉਤਰਨ ਤੋਂ ਬਾਅਦ ਅਮਰੀਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-Trump ਦੀ ਵੱਡੀ ਜਿੱਤ, ਦੋਵੇਂ ਸਦਨਾਂ 'ਚ 'ਬਿਗ ਬਿਊਟੀਫੁੱਲ ਬਿੱਲ' ਪਾਸ, ਜਾਣੋ ਕਿਉਂ ਹੈ ਖ਼ਾਸ

ਈਵਾਨਸ ਨਾਮੀਂ ਯਾਤਰੀ ਨੇ ਦੋਸ਼ ਲਗਾਇਆ ਕਿ ਈਸ਼ਾਨ ਸ਼ਰਮਾ ਨੇ ਉਸ 'ਤੇ ਹਮਲਾ ਕਰਨ ਤੋਂ ਪਹਿਲਾਂ 'ਹਾ ਹਾ ਹਾ ਹਾ ਹਾ ਹਾ' ਕਰਕੇ ਹੱਸਿਆ, ਅਤੇ ਉਸ ਨੇ ਉਸਦਾ ਅਪਮਾਨ ਕੀਤਾ ਅਤੇ ਉਸ ਵੱਲੋ ਦੇਖਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਈਸ਼ਾਨ ਸ਼ਰਮਾ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਜਹਾਜ਼ ਵਿੱਚ ਧਿਆਨ ਕਰ ਰਿਹਾ ਸੀ। ਹਾਲਾਂਕਿ ਈਵਾਨਸ ਨੇ ਕਿਹਾ ਕਿ ਦੋਵਾਂ ਵਿੱਚ ਲੜਾਈ ਹੋ ਗਈ ਜਦੋਂ ਉਸਨੂੰ ਲੱਗਾ ਕਿ ਉਸਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਧਮਕੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਦੋਵਾਂ ਦੀ ਲੜਾਈ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News