ਸਿੰਗਾਪੁਰ: ਹੋਟਲ ''ਚ ਥੁੱਕਣ ਤੇ ਕੋਰੋਨਾ-ਕੋਰੋਨਾ ਚੀਕਣ ''ਤੇ ਪੰਜਾਬੀ ਨੂੰ ਹੋਈ ਜੇਲ

Thursday, Apr 02, 2020 - 04:51 PM (IST)

ਸਿੰਗਾਪੁਰ: ਹੋਟਲ ''ਚ ਥੁੱਕਣ ਤੇ ਕੋਰੋਨਾ-ਕੋਰੋਨਾ ਚੀਕਣ ''ਤੇ ਪੰਜਾਬੀ ਨੂੰ ਹੋਈ ਜੇਲ

ਸਿੰਗਾਪੁਰ- ਸਿੰਗਾਪੁਰ ਵਿਚ ਇਕ ਪੰਜਾਬੀ ਵਿਅਕਤੀ ਨੂੰ ਉੱਚੀ-ਉੱਚੀ ਕੋਰੋਨਾ-ਕੋਰੋਨਾ ਚੀਕਣ ਤੇ ਚਾਂਗੀ ਹਵਾਈ ਅੱਡੇ 'ਤੇ ਹੋਟਲ ਦੇ ਫਰਸ਼ 'ਤੇ ਥੁੱਕਣ ਕਾਰਣ ਵੀਰਵਾਰ ਨੂੰ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਕੋਰੋਨਾਵਾਇਰਸ ਕਹਿਰ ਨਾਲ ਸਬੰਧਿਤ ਮਾਮਲੇ ਵਿਚ ਦੇਸ਼ ਵਿਚ ਸਜ਼ਾ ਦੇਣ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਬਣ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਦ ਸਟ੍ਰੇਟ ਟਾਈਮਸ ਮੁਤਾਬਕ ਜਸਵਿੰਦਰ ਸਿੰਘ ਮੇਹਰ ਸਿੰਘ(52) ਨੂੰ ਤਿੰਨ ਮਾਰਚ ਨੂੰ ਲਾਪਰਵਾਹੀ ਭਰਿਆ ਕੰਮ ਕਰਨ ਤੇ ਜਨਤਕ ਪਰੇਸ਼ਾਨੀ ਦਾ ਦੋਸ਼ੀ ਕਰਾਰ ਦਿੱਤਾ ਗਿਆ। ਇਸ ਦੌਰਾਨ ਦੱਸਿਆ ਗਿਆ ਕਿ ਮੇਹਰ ਸਿੰਘ ਕ੍ਰਾਊਨ ਪਲਾਜ਼ਾ ਚਾਂਗੀ ਹਵਾਈ ਅੱਡੇ ਦੇ ਹੋਟਲ ਦੇ ਅਜੁਰ ਰੈਸਤਰਾਂ ਵਿਚ ਖਾਣਾ ਨਾ ਮਿਲਣ ਕਾਰਣ ਨਾਰਾਜ਼ ਸੀ। ਉਸ ਨੇ ਇਸ ਦੌਰਾਨ ਪਲੇਟ ਤੋੜ ਦਿੱਤੀ ਤੇ ਫਰਸ਼ 'ਤੇ ਥੁੱਕ ਦਿੱਤਾ। ਇੰਨਾਂ ਹੀ ਨਹੀਂ ਸਿੰਘ ਨੇ ਫਰਸ਼ 'ਤੇ ਦੋ ਵਾਰ ਹੋਰ ਥੁੱਕਿਆ ਤੇ ਕੋਰੋਨਾ-ਕੋਰੋਨਾ ਚੀਕਾਂ ਮਾਰਨ ਲੱਗਿਆ। ਅਖਬਾਰ ਦੀ ਖਬਰ ਮੁਤਾਬਕ ਸਿੰਘ ਇਸ ਤੋਂ ਪਹਿਲਾਂ ਵੀ ਸ਼ੋਸ਼ਣ ਤੇ ਹੋਰ ਮਾਮਲਿਆਂ ਵਿਚ ਜੇਲ ਜਾ ਚੁੱਕਿਆ ਹੈ।


author

Baljit Singh

Content Editor

Related News