ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਮੌਤ, ਚੋਰਾਂ ਨੇ ਕਾਰ ਹੇਠਾਂ ਕੁਚਲਿਆ

Friday, Mar 11, 2022 - 04:23 PM (IST)

ਵਾਸ਼ਿੰਗਟਨ (ਭਾਸ਼ਾ)- ਭਾਰਤੀ ਮੂਲ ਦੇ ਡਾਕਟਰ ਦੀ ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਉਸੇ ਕਾਰ ਹੇਠਾਂ ਕੁਚਲ ਕੇ ਉਨ੍ਹਾਂ ਨੂੰ ਮਾਰ ਦਿੱਤਾ। ਅਮਰੀਕੀ ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਕ ਡਾਕਟਰ (33) ਦੀ ਮੌਤ ਦੀ ਇਹ ਪੂਰੀ ਘਟਨਾ ਉਨ੍ਹਾਂ ਦੀ ਪ੍ਰੇਮਿਕਾ ਦੇ ਸਾਹਮਣੇ ਵਾਪਰੀ। ਸਿਲਵਰ ਸਪਰਿੰਗ ਮੈਰੀਲੈਂਡ ਦੇ ਰਹਿਣ ਵਾਲੇ ਡਾਕਟਰ ਰਾਕੇਸ਼ 'ਰਿਕ' ਪਟੇਲ ਬੁੱਧਵਾਰ ਨੂੰ ਆਪਣੀ ਪ੍ਰੇਮਿਕਾ ਨੂੰ ਕੁਝ ਸਾਮਾਨ ਦੇਣ ਲਈ ਆਪਣੀ ਮਰਸੀਡੀਜ਼ ਤੋਂ ਬਾਹਰ ਨਿਕਲੇ ਸਨ। ਇਸ ਦੌਰਾਨ ਕਾਰ ਚੋਰ ਉਨ੍ਹਾਂ ਦੀ ਕਾਰ ਲੈ ਕੇ ਭੱਜਣ ਲੱਗੇ। ਰਾਕੇਸ਼ ਵੀ ਉਨ੍ਹਾਂ ਦੇ ਪਿੱਛੇ ਭੱਜੇ ਅਤੇ ਆਪਣੀ ਕਾਰ ਅੱਗੇ ਡਿੱਗ ਗਏ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਪਹੁੰਚਿਆ 250 ਰੁਪਏ ਪ੍ਰਤੀ ਲਿਟਰ ਤੋਂ ਪਾਰ

7 ਨਿਊਜ਼ ਮੁਤਾਬਕ, ਵਾਹਨ ਚੋਰ ਨਹੀਂ ਰੁਕੇ ਅਤੇ ਰਾਕੇਸ਼ ਨੂੰ ਕੁਚਲ ਕੇ ਭੱਜ ਗਏ। ਖ਼ਬਰਾਂ ਮੁਤਾਬਕ ਉਥੇ ਮੌਜੂਦ ਰਾਕੇਸ਼ ਦੀ ਪ੍ਰੇਮਿਕਾ ਨੇ ਇਹ ਸਭ ਕੁੱਝ ਦੇਖਿਆ। NBC4 ਵਾਸ਼ਿੰਗਟਨ ਟੀਵੀ ਦੀ ਖ਼ਬਰ ਅਨੁਸਾਰ, ਪਟੇਲ ਮੇਡਸਟਾਰ ਵਾਸ਼ਿੰਗਟਨ ਹਸਪਤਾਲ ਸੈਂਟਰ ਵਿਚ ਇਕ ਡਾਕਟਰ ਸਨ ਅਤੇ ਇਕ ਕਲੀਨਿਕਲ ਕੇਅਰ ਫੈਲੋ ਵਜੋਂ ਸਿਖਲਾਈ ਲੈ ਰਹੇ ਸਨ। ਰਾਕੇਸ਼ ਦੇ ਪਿਤਾ ਡਾਕਟਰ ਰਜਨੀਕਾਂਤ ਪਟੇਲ ਨੇ NBC4 ਵਾਸ਼ਿੰਗਟਨ ਟੀਵੀ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਹੀ ਕੋਮਲ ਅਤੇ ਸਮਾਜਕ ਸੀ। ਉਨ੍ਹਾਂ ਕਿਹਾ, “ਬਿਨਾਂ ਕਾਰਨ ਹੀ ਉਸ ਦੀ ਜਾਨ ਲੈ ਲਈ ਗਈ।” ਰਾਕੇਸ਼ ਦੀ ਮਾਂ ਚਾਰੁਲਤਾ ਨੇ ਕਿਹਾ, “ਮੈਂ ਹਮੇਸ਼ਾ ਉਸ ਨੂੰ ਬਾਬੂ ਕਹਿ ਕੇ ਬੁਲਾਉਂਦੀ ਸੀ।” ਰਾਕੇਸ਼ ਪੰਜ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਵਾਸ਼ਿੰਗਟਨ ਪੁਲਸ ਨੇ ਚੋਰਾਂ ਦੀ ਗ੍ਰਿਫ਼ਤਾਰੀ ਲਈ 25,000 ਡਾਲਰ ਇਨਾਮ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 'ਆਪ' ਦੇ ਜਿੱਤਦੇ ਹੀ ਟਵਿਟਰ 'ਤੇ ਟਰੈਂਡ ਕਰਨ ਲੱਗੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ, ਜਾਣੋ ਕਾਰਨ

 


cherry

Content Editor

Related News