ਜ਼ੂਮ ਬੈਠਕ ’ਚ 900 ਕਰਮਚਾਰੀਆਂ ਨੂੰ ਕੱਢਣ ਵਾਲੇ ਭਾਰਤੀ ਮੂਲ ਦੇ CEO ਨੇ ਮੁੜ ਸੰਭਾਲਿਆ ਅਹੁਦਾ

Thursday, Jan 20, 2022 - 01:08 PM (IST)

ਨਿਊਯਾਰਕ (ਭਾਸ਼ਾ) : ਪਿਛਲੇ ਮਹੀਨੇ ਕ੍ਰਿਸਮਸ ਤੋਂ ਪਹਿਲਾਂ ਜ਼ੂਮ ਬੈਠਕ ਦੌਰਾਨ ਅਚਾਨਕ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਦੇ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਭਾਰਤੀ ਮੂਲ ਦੇ ਸੀ.ਈ.ਓ. ਵਿਸ਼ਾਲ ਗਰਗ ਨੇ ਬੁੱਧਵਾਰ ਨੂੰ ਦੁਬਾਰਾ ਤੋਂ ਅਹੁਦਾ ਸੰਭਾਲ ਲਿਆ ਹੈ। ਗਰਗ ਆਨਲਾਈਨ ਲੋਨ ਪ੍ਰਦਾਤਾ ਕੰਪਨੀ ‘ਬੈਟਰ ਡਾਟ ਕਾਮ’ ਦੇ ਸੀ.ਈ.ਓ. ਹਨ।

ਇਹ ਵੀ ਪੜ੍ਹੋ: ਆਇਸ਼ਾ ਮਲਿਕ ਹੋਵੇਗੀ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪਹਿਲੀ ਮਹਿਲਾ ਜੱਜ

ਜ਼ੂਮ ਬੈਠਕ ਦੌਰਾਨ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਨੂੰ ਲੈ ਕੇ ਗਰਗ ਨੇ ਜਿਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ, ਉਸ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨ ਦੇ ਬਾਅਦ ਉਹ ਲੰਬੀ ਛੁੱਟੀ ’ਤੇ ਚਲੇ ਗਏ ਸਨ। ਹਾਲਾਂਕਿ ਗਰਗ ਇਸ ਤਰ੍ਹਾਂ ਨਾਲ ਕੰਪਨੀ ਦੇ ਕਰੀਬ 9 ਫ਼ੀਸਦੀ ਕਰਮਚਾਰੀਆਂ ਨੂੰ ਕੱਢਣ ਦੇ ਆਪਣੇ ਹੁਕਮ ਦੇ ਤਰੀਕੇ ’ਤੇ ਪਹਿਲਾਂ ਹੀ ਮਾਫ਼ੀ ਮੰਗ ਚੁੱਕੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਈਸ਼ਨਿੰਦਾ ਮਾਮਲੇ ’ਚ ਔਰਤ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News