ਇਮਰਾਨ ਖਾਨ ਨੂੰ ਝਟਕਾ,ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੀ ਦੌੜ 'ਚੋਂ ਹੋਏ ਬਾਹਰ, ਭਾਰਤੀ ਮੂਲ ਦੇ 3 ਨਾਂ ਸ਼ਾਮਲ

Thursday, Oct 17, 2024 - 10:03 AM (IST)

ਲੰਡਨ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਨੇਤਾ ਇਮਰਾਨ ਖਾਨ ਨੂੰ ਇਕ ਹੋਰ ਝਟਕਾ ਲੱਗਾ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਚਾਂਸਲਰ ਦੇ ਅਹੁਦੇ ਦੀ ਦੌੜ 'ਚ ਜੇਲ੍ਹ 'ਚ ਬੰਦ ਪਾਕਿਸਤਾਨੀ ਨੇਤਾ ਦਾ ਨਾਂ ਸ਼ਾਮਲ ਨਹੀਂ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਨੇ ਚੋਣ ਲਈ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਇਮਰਾਨ ਖਾਨ ਦਾ ਨਾਂ ਸ਼ਾਮਲ ਨਹੀਂ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਪਾਕਿਸਤਾਨ ਦੀ ਜੇਲ੍ਹ ਤੋਂ ਹੀ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਲਈ ਅਪਲਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਕਸਫੋਰਡ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਆਪਣੇ ਨਵੇਂ ਚਾਂਸਲਰ ਦੀ ਚੋਣ ਲਈ ਦੌੜ ਵਿਚ ਸ਼ਾਮਲ 38 ਪ੍ਰਤੀਯੋਗੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਵਿਚ ਬਰਕਸ਼ਾਇਰ ਦੇ ਬ੍ਰੈਕਨੈਲ ਫੋਰੈਸਟ ਦੇ ਭਾਰਤੀ ਮੂਲ ਦੇ ਪਹਿਲੇ ਮੇਅਰ  ਅੰਕੁਰ ਸ਼ਿਵ ਭੰਡਾਰੀ, ਅੰਤਰਰਾਸ਼ਟਰੀ ਉੱਦਮਤਾ ਦੇ ਪ੍ਰੋਫੈਸਰ ਨਿਰਪਾਲ ਸਿੰਘ ਪਾਲ ਭੰਗਲ ਅਤੇ ਮੈਡੀਕਲ ਪ੍ਰੈਕਟੀਸ਼ਨਰ ਪ੍ਰਤੀਕ ਤਰਵਾੜੀ ਦੌੜ ਵਿੱਚ ਹੋਰਾਂ ਨਾਲ ਮੁਕਾਬਲਾ ਕਰਨਗੇ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ

ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਲਾਰਡ ਵਿਲੀਅਮ ਹੇਗ ਅਤੇ ਲੇਬਰ ਪਾਰਟੀ ਦੇ ਸਾਬਕਾ ਨੇਤਾ ਲਾਰਡ ਪੀਟਰ ਮੈਂਡੇਲਸਨ ਅੰਤ ਵਿੱਚ ਚੁਣੇ ਗਏ ਸੀਨੀਅਰ ਨੇਤਾਵਾਂ ਵਿੱਚ ਸ਼ਾਮਲ ਹਨ। ਹਾਲਾਂਕਿ ਚੋਣ ਪ੍ਰਕਿਰਿਆ ਤੋਂ ਬਾਅਦ ਖਾਨ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲੀ ਵਾਰ ਖੁੱਲ੍ਹੀਆਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਚਾਂਸਲਰ ਚੋਣ ਕਮੇਟੀ ਨੇ ਨਿਯਮਾਂ ਅਨੁਸਾਰ ਸਾਰੀਆਂ ਅਰਜ਼ੀਆਂ ਦੀ ਸਮੀਖਿਆ ਕੀਤੀ। ਸਾਰੇ ਬਿਨੈਕਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਕੀ ਉਨ੍ਹਾਂ ਦੀਆਂ ਅਰਜ਼ੀਆਂ ਸਫਲ ਹੋਈਆਂ ਹਨ ਜਾਂ ਨਹੀਂ।'

ਇਹ ਵੀ ਪੜ੍ਹੋ: ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਦਾਨ ਕੀਤੇ 7.50 ਕਰੋੜ ਡਾਲਰ

ਯੂਨੀਵਰਸਿਟੀ ਦੁਆਰਾ ਘੋਸ਼ਿਤ ਕੁਝ ਮਾਪਦੰਡਾਂ ਦੇ ਅਨੁਸਾਰ ਇਸ ਅਦਾਇਗੀ-ਰਹਿਤ ਪੋਸਟ ਲਈ ਉਮੀਦਵਾਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨ ਦੀ ਲੋੜ ਹੁੰਦੀ ਹੈ। ਯੂਨੀਵਰਸਿਟੀ ਨੇ ਸੂਚੀ ਵਿੱਚੋਂ ਭਾਗੀਦਾਰਾਂ ਨੂੰ ਬਾਹਰ ਕਰਨ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ, ਪਰ ਕੁਝ ਮਾਹਰਾਂ ਨੇ ਸੰਕੇਤ ਦਿੱਤਾ ਸੀ ਕਿ ਆਕਸਫੋਰਡ ਦੇ ਸਾਬਕਾ ਵਿਦਿਆਰਥੀ ਖਾਨ ਦੇ ਦੇਸ਼ ਵਿਚ ਉਨ੍ਹਾਂ ਦੇ ਅਪਰਾਧਿਕ ਦੋਸ਼ਾਂ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੋ ਸਕਦਾ ਹੈ। ਵਿਸ਼ਵ ਦੀ ਪ੍ਰਮੁੱਖ ਯੂਨੀਵਰਸਿਟੀ 'ਕਨਵੋਕੇਸ਼ਨ' ਦੇ ਮੈਂਬਰ, ਜਿਸ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਕਰਮਚਾਰੀ ਅਤੇ ਗ੍ਰੈਜੂਏਟ ਸ਼ਾਮਲ ਹਨ, ਹੁਣ ਹਾਂਗਕਾਂਗ ਦੇ ਸਾਬਕਾ ਗਵਰਨਰ ਲਾਰਡ ਪੈਟਨ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਲਈ ਆਨਲਾਈਨ ਵੋਟ ਪਾਉਣਗੇ। ਪੈਟਨ ਚਾਂਸਲਰ ਵਜੋਂ 21 ਸਾਲ ਸੇਵਾ ਕਰਨ ਤੋਂ ਬਾਅਦ 2024 ਦੇ ਅੰਤ ਵਿੱਚ ਸੇਵਾਮੁਕਤ ਹੋਣਗੇ। ਨਵੇਂ ਚਾਂਸਲਰ ਦਾ ਐਲਾਨ 25 ਨਵੰਬਰ ਦੇ ਆਸ-ਪਾਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News