ਹਿੰਦ ਮਹਾਸਾਗਰ ਵਿਚ ਵਧਦੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ: ਅਧਿਐਨ

Tuesday, Dec 24, 2019 - 07:40 PM (IST)

ਹਿੰਦ ਮਹਾਸਾਗਰ ਵਿਚ ਵਧਦੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ: ਅਧਿਐਨ

ਟੋਰਾਂਟੋ- ਹਿੰਦ ਮਹਾਸਾਗਰ ਦੇ ਮੱਧ ਵਿਚ ਪਾਣੀ ਦਾ ਪੱਧਰ ਪਿਛਲੀਆਂ ਦੋ ਸਦੀਆਂ ਵਿਚ ਤਕਰੀਬਨ ਇਕ ਮੀਟਰ ਤੱਕ ਵਧ ਗਿਆ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। 'ਨੇਚਰ ਜਿਓਸਾਈਂਸ' ਮੈਗੇਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪਹਿਲਾਂ ਦੇ ਪਾਣੀ ਦੇ ਪੱਧਰਾਂ ਬਾਰੇ ਨਵੇਂ ਬਿਓਰੇ ਦਿੱਤੇ ਗਏ ਹਨ।

ਕੈਨੇਡਾ ਦੀ ਸਿਮੋਨ ਫ੍ਰੇਜ਼ਰ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਲ ਕੇਂਚ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੂੰਗਾ ਦੀਆਂ ਕੁਝ ਕਿਸਮਾਂ ਪਾਣੀ ਦੇ ਪੱਧਰ ਦੇ ਰਿਕਾਰਡ ਰੱਖਣ ਵਿਚ ਮਹੱਤਵਪੂਰਨ ਹਨ। ਕੇਂਚ ਨੇ ਕਿਹਾ ਕਿ ਇਹਨਾਂ ਮੂੰਗਾ ਦੀ ਉਮਰ ਤੇ ਗਹਿਰਾਈ ਨੂੰ ਮਾਪ ਕਰਕੇ, ਅਸੀਂ ਪਛਾਣ ਕਰ ਰਹੇ ਹਾਂ ਕਿ ਕਈ ਸੌ ਸਾਲ ਪਹਿਲਾਂ ਅਜਿਹਾ ਸਮਾਂ ਸੀ ਜਦੋਂ ਹਿੰਦ ਮਹਾਸਾਗਰ ਦੇ ਕੁਝ ਹਿੱਸਿਆਂ ਵਿਚ ਸਮੁੰਦਰ ਪੱਧਰ ਸਾਡੀ ਸੋਚ ਤੋਂ ਉਲਟ ਕਾਫੀ ਹੇਠਾਂ ਸੀ। ਪਿਛਲੀਆਂ ਦੋ ਸਦੀਆਂ ਵਿਚ ਸਮੁੰਦਰ ਦੇ ਪੱਧਰ ਦਾ ਪੁਨਰ ਨਿਰਮਾਣ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪ੍ਰਸੰਗ ਪ੍ਰਦਾਨ ਕਰਦਾ ਹੈ ਤਾਂਕਿ ਇਹ ਪਤਾ ਲਾਇਆ ਜਾ ਸਕੇ ਇਸ ਵੇਲੇ ਸਮੁੰਦਰੀ ਪੱਧਰ ਵਿਚ ਹੋਏ ਪਰਿਵਰਤਨ ਦੀ ਦਰ ਤੇ ਤੀਬਰਤਾ ਅਵਿਸ਼ਵਾਸੀ ਹੈ ਜਾਂ ਨਹੀਂ।

ਖੋਜਕਾਰਾਂ ਨੇ ਕਿਹਾ ਕਿ ਸਮੁੰਦਰ ਦਾ ਪਾਣੀ ਇਤਿਹਾਸ ਵਿਚ ਕਿਵੇਂ ਰਿਹਾ ਤੇ ਉਸ ਦੇ ਵਧਣ 'ਤੇ ਕੀ ਹੁੰਦਾ ਹੈ ਇਸ ਨੂੰ ਸਮਝਣ ਨਾਲ ਇਹ ਜਾਨਣ ਵਿਚ ਮਦਦ ਮਿਲੇਗੀ ਕਿ ਸਮੁੰਦਰ ਦੇ ਅੰਦਰ ਮੌਜੂਦ ਵਾਤਾਵਰਣ ਤੰਤਰ ਤੇ ਟਾਪੂ ਭਵਿੱਖ ਵਿਚ ਮੌਜੂਦ ਪਾਣੀ ਦੇ ਪੱਧਰਾਂ ਵਿਚ ਬਦਲਾਅ ਦੇ ਪ੍ਰਤੀ ਕਿਵੇਂ ਵਿਵਹਾਰ ਕਰਦੇ ਹਨ। ਖੋਜਕਾਰਾਂ ਨੇ ਦੱਸਿਆ ਕਿ 2017 ਤੋਂ ਹੁਣ ਤੱਕ ਜਾਰੀ ਅਧਿਐਨ ਖੇਤਰ ਵਿਚ ਤੱਟੀ ਸ਼ਹਿਰਾਂ ਤੇ ਭਾਈਚਾਰਿਆਂ ਨੂੰ ਹੋਣ ਵਾਲੇ ਗੰਭੀਰ ਖਤਰਿਆਂ ਦਾ ਜ਼ਿਕਰ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਜੇਕਰ ਪਾਣੀ ਦੇ ਪੱਧਰ ਵਿਚ ਪਰਿਵਰਤਨ ਦੀ ਇਹ ਦਰ ਅਗਲੀ ਸਦੀ ਵਿਚ ਵੀ ਬਰਕਰਾਰ ਰਹਿੰਦੀ ਹੈ ਤਾਂ ਹਿੰਦ ਮਹਾਸਾਗਰ ਵਿਚ ਪਾਣੀ ਦਾ ਪੱਧਰ ਹੁਣ ਤੱਕ ਦੇ ਦਰਜ ਇਤਿਹਾਸ ਵਿਚ ਸਭ ਤੋਂ ਉੱਚੇ ਪੱਧਰ ਤੱਕ ਵਧ ਜਾਵੇਗਾ।


author

Baljit Singh

Content Editor

Related News