ਕੁੜੀ ਨੂੰ ਮਿਲਣ ਪਾਕਿਸਤਾਨ ਪਹੁੰਚੇ ਭਾਰਤੀ ਦੀ ਸਜ਼ਾ ਹੋਈ ਪੂਰੀ, ਭਲਕੇ ਹੋਵੇਗੀ ਦੇਸ਼ ਵਾਪਸੀ

Monday, Dec 17, 2018 - 05:22 PM (IST)

ਕੁੜੀ ਨੂੰ ਮਿਲਣ ਪਾਕਿਸਤਾਨ ਪਹੁੰਚੇ ਭਾਰਤੀ ਦੀ ਸਜ਼ਾ ਹੋਈ ਪੂਰੀ, ਭਲਕੇ ਹੋਵੇਗੀ ਦੇਸ਼ ਵਾਪਸੀ

ਇਸਲਾਮਾਬਾਦ— ਪਾਕਿਸਤਾਨ ਦੀ ਜੇਲ 'ਚ ਤਿੰਨ ਸਾਲਾਂ ਤੋਂ ਬੰਦ ਭਾਰਤੀ ਹਾਮਿਦ ਨਿਹਾਲ ਅੰਸਾਰੀ ਦੀ ਮੰਗਲਵਾਰ ਨੂੰ ਰਿਹਾਈ ਹੋਵੇਗੀ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਇਸੇ ਸ਼ਨੀਵਾਰ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਸੀ। ਉਹ ਸਾਲ 2012 'ਚ ਆਨਲਾਈਨ ਦੋਸਤੀ ਤੋਂ ਬਾਅਦ ਲੜਕੀ ਨਾਲ ਗੈਰ-ਕਾਨੂੰਨੀ ਢੰਗ ਨਾਲ ਮਿਲਣ ਲਈ ਪਾਕਿਸਤਾਨ ਪਹੁੰਚ ਗਏ ਸਨ। ਹਾਲ ਹੀ 'ਚ ਪਾਕਿਸਤਾਨ ਦੀ ਕੋਰਟ ਨੇ ਇਸ ਮਾਮਲੇ 'ਚ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਭਾਰਤੀ ਕੈਦੀ ਦੀ ਸਜ਼ਾ ਪੂਰੀ ਹੁੰਦੇ ਹੀ ਉਸ ਦੀ ਦੇਸ਼ ਵਾਪਸੀ ਕੀਤੀ ਜਾਵੇ। ਜਿੰਨੀਆਂ ਵੀ ਰਸਮਾ ਹਨ ਉਨ੍ਹਾਂ ਨੂੰ ਮਹੀਨੇ ਦੇ ਅੰਦਰ ਪੂਰਾ ਕੀਤਾ ਜਾਵੇ।

 


author

Baljit Singh

Content Editor

Related News