ਫਿਲੀਪੀਨਜ਼ ''ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ''ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

Monday, Mar 13, 2023 - 01:53 PM (IST)

ਫਿਲੀਪੀਨਜ਼ ''ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ''ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

ਮਨੀਲਾ (ਭਾਸ਼ਾ)- ਫਿਲੀਪੀਨਜ਼ ਦੇ ਕੁਏਜੋਨ ਸੂਬੇ ਵਿੱਚ ਇੱਕ 30 ਸਾਲਾ ਭਾਰਤੀ ਨਾਗਰਿਕ ਨੂੰ ਲੁੱਟ ਦੀ ਕੋਸ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਕਿਊਜ਼ਨ ਸਿਟੀ ਪੁਲਸ ਡਿਸਟ੍ਰਿਕਟ ਨੇ ਕਿਹਾ ਕਿ ਕਿਊਜ਼ਨ ਸਿਟੀ ਦੇ ਬਾਰਾਂਗੇ ਬਾਟਾਸਨ ਹਿਲਜ਼ ਦੇ ਜਗਦੀਪ ਸਿੰਘ ਬਰਾੜ 'ਤੇ ਸ਼ਹਿਰ ਦੇ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਡਕੈਤੀ ਕਰਨ ਅਤੇ ਰਿਪਬਲਿਕ ਐਕਟ 10591 ਜਾਂ ਵਿਆਪਕ ਹਥਿਆਰ ਅਤੇ ਅਸਲਾ ਰੈਗੂਲੇਸ਼ਨ ਐਕਟ ਦੀ ਉਲੰਘਣਾ ਦਾ ਦੋਸ਼ ਲਗਾਇਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਰੂਸੀ ਪਤਨੀਆਂ, ਮਾਵਾਂ ਦਾ ਛਲਕਿਆ ਦਰਦ, ਪੁਤਿਨ ਨੂੰ ਪਤੀਆਂ ਤੇ ਪੁੱਤਰਾਂ ਦੀ ਸਲਾਮਤੀ ਲਈ ਕੀਤੀ ਅਪੀਲ

ਪੁਲਸ ਦੇ ਅਨੁਸਾਰ ਪਿਛਲੇ ਹਫ਼ਤੇ ਰਾਤ 9 ਵਜੇ ਦੇ ਕਰੀਬ ਬਰਾੜ ਨੇ ਕੁਇਰੀਨੋ ਹਾਈਵੇਅ ਦੇ ਨਾਲ ਟ੍ਰੀਜ਼ ਰੈਜ਼ੀਡੈਂਸ ਕੰਡੋਮੀਨੀਅਮ ਨੇੜੇ ਇੱਕ ਡਰਾਈਵਰ 'ਤੇ ਬੰਦੂਕ ਤਾਨ ਦਿੱਤੀ ਅਤੇ ਉਸਦਾ ਬੈਲਟ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਵਿਰੋਧ ਕੀਤਾ ਅਤੇ ਮਦਦ ਲਈ ਉਸਦੀ ਪੁਕਾਰ ਨੇ ਇਲਾਕੇ ਵਿੱਚ ਗਸ਼ਤ ਕਰ ਰਹੇ ਪੁਲਸ ਅਧਿਕਾਰੀਆਂ ਨੂੰ ਸੁਚੇਤ ਕੀਤਾ। ਜਿਨ੍ਹਾਂ ਨੇ ਜਵਾਬੀ ਕਾਰਵਾਈ ਕਰਦਿਆਂ ਬਰਾੜ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਭਾਰਤੀ ਮੂਲ ਦੀਆਂ 5 ਉੱਘੀਆਂ ਔਰਤਾਂ ਨੂੰ ਕੀਤਾ ਗਿਆ ਸਨਮਾਨਿਤ

inquirer.net ਦੀ ਰਿਪੋਰਟ ਮੁਤਾਬਕ ਪੁਲਸ ਨੇ ਬਰਾੜ ਪਾਸੋਂ ਸਮਿਥ ਅਤੇ ਵੇਸਨ ਕੈਲ 38 ਰਿਵਾਲਵਰ ਨੂੰ ਦੋ ਜਿੰਦਾ ਅਸਲੇ ਨਾਲ ਭਰਿਆ ਹੋਇਆ ਅਤੇ ਇੱਕ ਫ਼ਾਇਰਡ ਕਾਰਤੂਸ ਬਰਾਮਦ ਕੀਤਾ। ਨੈਸ਼ਨਲ ਕੈਪੀਟਲ ਰੀਜਨ ਪੁਲਸ ਦਫਤਰ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਬਰਾੜ ਨੇ ਕਿਸ਼ਤਾਂ 'ਤੇ ਕਰਜ਼ ਲੈਣ ਦੇ ਚੱਕਰ ਵਿਚ ਆਪਣਾ ਕਾਰੋਬਾਰ ਗੁਆ ਦਿੱਤਾ ਸੀ, ਜਿਸ ਕਾਰਨ ਉਹ ਅਪਰਾਧ ਕਰਨ ਲਈ ਮਜਬੂਰ ਹੋ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News