ਅੰਨਪੂਰਨਾ ਪਰਬਤ ਤੋਂ ਸੁਰੱਖਿਅਤ ਕੱਢੀ ਗਈ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਨੂੰ ਹੋਇਆ ਕੋਰੋਨਾ
Friday, Apr 21, 2023 - 09:29 AM (IST)
ਕਾਠਮੰਡੂ (ਭਾਸ਼ਾ)– ਨੇਪਾਲ ਦੇ ਅੰਨਪੂਰਨਾ ਪਰਬਤ ਤੋਂ ਸੁਰੱਖਿਅਤ ਕੱਢੀ ਗਈ ਭਾਰਤ ਦੀ ਪ੍ਰਮੁੱਖ ਮਹਿਲਾ ਪਰਬਤਾਰੋਹੀ ਬਲਜੀਤ ਕੌਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਈ ਗਈ ਹੈ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਅਭਿਆਨ ਦੇ ਪ੍ਰਬੰਧਕੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ-ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਕੌਰ (27) ਅੰਨਪੂਰਣਾ ਪਰਬਤ ਦੇ ਸਿਖਰ ਤੋਂ ਉਤਰਦੇ ਸਮੇਂ ਚੌਥੇ ਕੈਂਪ ਨੇੜੇ ਲਾਪਤਾ ਹੋਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਸੁਰੱਖਿਅਤ ਮਿਲ ਗਈ ਸੀ।
ਇਹ ਵੀ ਪੜ੍ਹੋ: ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)
ਇੱਕ ਹਵਾਈ ਖੋਜ ਦਲ ਨੇ 'ਚੌਥੇ ਕੈਂਪ' ਦੇ ਨੇੜੇ ਉਨ੍ਹਾਂ ਦਾ ਪਤਾ ਲਗਾਇਆ ਸੀ ਅਤੇ ਉਨ੍ਹਾਂ ਨੂੰ ਕਾਠਮੰਡੂ ਲਿਆਂਦਾ ਗਿਆ ਸੀ। ਉਹ ਠੰਡ (ਫ੍ਰੌਸਟਬਾਈਟ) ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ CIWEC ਹਸਪਤਾਲ ਲਿਜਾਇਆ ਗਿਆ ਸੀ। ਇਸ ਮੁਹਿੰਮ ਦਾ ਆਯੋਜਨ ਕਰਨ ਵਾਲੀ 'ਪਾਇਨੀਅਰ ਐਡਵੈਂਚਰ ਪ੍ਰਾਈਵੇਟ ਲਿਮਟਿਡ' ਦੇ ਪ੍ਰਧਾਨ ਪਸਾਂਗ ਤੇਂਜੇ ਸ਼ੇਰਪਾ ਨੇ ਦੱਸਿਆ, “ਉਹ ਕੋਵਿਡ-19 ਤੋਂ ਠੀਕ ਹੋ ਰਹੀ ਹੈ। ਉਨ੍ਹਾਂ ਨੂੰ ਸੀ.ਆਈ.ਡਬਲਯੂ.ਈ.ਸੀ. ਹਸਪਤਾਲ ਵਿੱਚ ਇਲਾਜ ਦੌਰਾਨ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।”
ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ
ਅੰਨਪੂਰਨਾ ਦੁਨੀਆ ਦਾ 10ਵਾਂ ਸਭ ਤੋਂ ਉੱਚਾ ਪਰਬਤ ਹੈ, ਜੋ ਸਮੁੰਦਰ ਤਲ ਤੋਂ 8,091 ਮੀਟਰ ਦੀ ਉਚਾਈ 'ਤੇ ਹੈ। ਇਸ ਦੀ ਚੜ੍ਹਾਈ ਬੇਹੱਦ ਔਖੀ ਅਤੇ ਖ਼ਤਰਿਆਂ ਨਾਲ ਭਰਪੂਰ ਹੈ। 'ਪਾਇਨੀਅਰ ਐਡਵੈਂਚਰ ਪ੍ਰਾਈਵੇਟ ਲਿਮਟਿਡ' ਦੇ ਪ੍ਰਧਾਨ ਪਸਾਂਗ ਤੇਂਜੇ ਸ਼ੇਰਪਾ ਨੇ ਕਿਹਾ ਕਿ ਬਲਜੀਤ ਦਾ ਮਨੋਬਲ ਘੱਟ ਨਹੀਂ ਹੋਇਆ ਹੈ ਅਤੇ ਉਹ ਅਗਲੀ ਪਰਬਤਾਰੋਹੀ ਮੁਹਿੰਮ ਦੀ ਯੋਜਨਾ ਬਣਾ ਰਿਹਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।