ਨਿਊਜ਼ੀਲੈਂਡ ਵਿਚ ਮਸਜਿਦਾਂ ''ਤੇ ਹਮਲੇ ਤੋਂ ਬਾਅਦ ਭਾਰਤੀ ਮਿਸ਼ਨ ਨੇ ਕੀਤੀ ਮਦਦ ਦੀ ਪੇਸ਼ਕਸ਼

03/15/2019 5:41:58 PM

ਵੇਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਥੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਹਮਲਿਆਂ ਵਿਚ ਪ੍ਰਭਾਵਿਤ ਕੋਈ ਵੀ ਭਾਰਤੀ ਨਾਗਰਿਕ ਮਦਦ ਲਈ ਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ। ਮੱਧ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਅਤੇ ਸ਼ਹਿਰ ਦੇ ਬਾਹਰੀ ਉਪਨਗਰ ਵਿਚ ਲਿਨਵੁਡ ਮਸਜਿਦ 'ਤੇ ਹਮਲਿਆਂ ਵਿਚ ਘੱਟੋ-ਘੱਟ 49 ਲੋਕ ਮਾਰੇ ਗਏ।

ਮਿਸ਼ਨ ਨੇ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਮਦਦ ਲਈ ਦੋ ਫੋਨ ਨੰਬਰ ਵੀ ਟਵੀਟ ਕੀਤੇ ਜਿਨ੍ਹਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ 021803899 ਅਤੇ 021850033 ਹਨ। ਹਾਲਾਂਕਿ ਘਟਨਾ ਵਿਚ ਕਿਸੇ ਭਾਰਤੀ ਦੇ ਪ੍ਰਭਾਵਿਤ ਹੋਣ ਤੁਰੰਤ ਕੋਈ ਖਬਰ ਨਹੀਂ ਹੈ। ਨਿਊਜ਼ੀਲੈਂਡ ਵਿਚ ਤਕਰੀਬਨ ਦੋ ਲੱਖ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਭਾਰਤੀ ਹਾਈ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਦੇਸ਼ ਵਿਚ 30 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਹਨ।


Sunny Mehra

Content Editor

Related News