ਕਤਰ 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਲੱਗੀ ਲੱਖਾਂ ਰੁਪਏ ਦੀ ਲਾਟਰੀ
Monday, Apr 25, 2022 - 05:13 PM (IST)
ਦੋਹਾ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਕਤਰ ਵਿੱਚ ਰਹਿ ਰਹੇ ਇੱਕ ਭਾਰਤੀ ਪ੍ਰਵਾਸੀ ਨੇ ਬਿਗ ਟਿਕਟ ਦੇ ਹਫ਼ਤਾਵਾਰੀ ਡਰਾਅ ਵਿੱਚ ਬੰਪਰ ਇਨਾਮ ਜਿੱਤਿਆ ਹੈ। ਖਾਸ ਗੱਲ ਇਹ ਹੈ ਕਿ ਟਿਕਟ ਨੰਬਰ ਉਨ੍ਹਾਂ ਦੇ ਬੇਟੇ ਨੇ ਚੁਣਿਆ ਸੀ। ਕਤਰ ਦੇ ਰਹਿਣ ਵਾਲੇ ਤਾਰਿਕ ਸ਼ੇਖ ਨੇ 300,000 ਦਿਰਹਮ (62 ਲੱਖ ਰੁਪਏ) ਦਾ ਇਨਾਮ ਜਿੱਤਿਆ ਹੈ। ਤਾਰਿਕ ਸ਼ੇਖ ਪਿਛਲੇ ਸਾਲ ਤੋਂ ਆਪਣੇ ਦੋਸਤਾਂ ਨਾਲ ਹਰ ਮਹੀਨੇ ਬਿਗ ਟਿਕਟ ਖਰੀਦ ਰਿਹਾ ਹੈ ਪਰ ਇਸ ਵਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਉਸ ਦੀ ਕਿਸਮਤ ਚਮਕ ਗਈ।
ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਤਾਰਿਕ ਸ਼ੇਖ ਨੇ ਕਿਹਾ ਕਿ ਮੇਰੇ ਕੁਝ ਦੋਸਤਾਂ ਨੂੰ ਸੱਚਮੁੱਚ ਪੈਸਿਆਂ ਦੀ ਲੋੜ ਸੀ ਤਾਂ ਇਸ ਲਈ ਇਹ ਸਹੀ ਸਮਾਂ ਹੈ। ਮੇਰਾ ਇੱਕ ਦੋਸਤ ਹੁਣ ਆਪਣੀ ਭੈਣ ਦਾ ਵਿਆਹ ਕਰ ਸਕੇਗਾ, ਜੋ ਅਗਲੇ ਮਹੀਨੇ ਹੋਣ ਜਾ ਰਿਹਾ ਹੈ। ਤਾਰਿਕ ਇਸ ਮਹੀਨੇ ਦੇ ਹਫਤਾਵਾਰੀ ਇਲੈਕਟ੍ਰਾਨਿਕ ਡਰਾਅ ਦਾ ਤੀਜਾ ਜੇਤੂ ਹੈ। ਉਹਨਾਂ ਨੇ ਕਿਹਾ ਕਿ ਇਲੈਕਟ੍ਰਾਨਿਕ ਡਰਾਅ ਕਾਰਨ, ਅਸੀਂ ਮਹੀਨੇ ਦੇ ਸ਼ੁਰੂ ਵਿੱਚ ਟਿਕਟ ਖਰੀਦੀ ਸੀ ਜਦੋਂ ਕਿ ਅਕਸਰ ਅਸੀਂ ਮਹੀਨੇ ਦੇ ਅੰਤ ਵਿੱਚ ਇਸਨੂੰ ਖਰੀਦਦੇ ਸੀ।
ਪੜ੍ਹੋ ਇਹ ਅਹਿਮ ਖ਼ਬਰ- 75 ਸਾਲ ਬਾਅਦ ਮਿਲੇ ਵਿਛੜੇ ਮਾਂ-ਪੁੱਤ, ਕੁਝ ਸਮੇਂ ਬਾਅਦ ਹੀ ਵਾਪਰੀ ਇਹ ਅਨਹੋਣੀ
ਇੰਝ ਮਿਲ ਸਕਦੈ ਕਰੋੜਪਤੀ ਬਣਨ ਦਾ ਮੌਕਾ
ਜੇਤੂ ਟਿਕਟ ਦਾ ਨੰਬਰ 108475 ਹੈ ਜੋ ਤਾਰਿਕ ਦੇ ਪੁੱਤਰ ਦੁਆਰਾ ਚੁਣਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਟਿਕਟ ਨੰਬਰ ਚੁਣਨ ਲਈ ਮੇਰਾ ਦੋ ਸਾਲ ਦਾ ਬੇਟਾ ਮੇਰੇ ਨਾਲ ਸੀ ਅਤੇ ਉਸ ਨੇ ਜੇਤੂ ਟਿਕਟ ਦੀ ਚੋਣ ਕੀਤੀ। ਮੇਰੇ ਪੁੱਤਰ ਦੀ ਟਿਕਟ ਦੀ ਚੋਣ ਕਰਕੇ ਹੀ ਅੱਜ ਮੈਂ ਜਿੱਤਿਆ ਹਾਂ। ਇਹ ਟਿਕਟ ਬਿੱਗ ਟਿਕਟ ਦੇ ਡਰੰਮ ਵਿੱਚ ਵੀ ਪਾਈ ਜਾਵੇਗੀ, ਜਿਸ ਨਾਲ ਤਾਰਿਕ ਨੂੰ ਕਰੋੜਪਤੀ ਬਣਨ ਦਾ ਮੌਕਾ ਮਿਲੇਗਾ। ਬਿਗ ਟਿਕਟ ਦੇ ਗ੍ਰੈਂਡ ਪ੍ਰਾਈਜ਼ 25 ਕਰੋੜ ਦੇ ਜੇਤੂ ਦਾ ਐਲਾਨ 3 ਮਈ ਨੂੰ ਕੀਤਾ ਜਾਵੇਗਾ।
ਜਦੋਂ ਭਾਰਤੀ ਔਰਤ ਨੇ ਦਿਖਾਈ ਦਰਿਆਦਿਲੀ
ਫਰਵਰੀ 'ਚ ਯੂਏਈ ਦੀ ਰਹਿਣ ਵਾਲੀ ਇੱਕ ਭਾਰਤੀ ਔਰਤ ਨੇ ਬਿਗ ਟਿਕਟ ਦਾ ਬੰਪਰ ਇਨਾਮ ਜਿੱਤਿਆ ਸੀ। ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਲੀਨਾ ਜੈਲਾਲ ਨੇ ਆਪਣੇ 14 ਦੋਸਤਾਂ ਨਾਲ ਮਿਲ ਕੇ ਪਹਿਲੀ ਵਾਰ ਉਸ ਦੇ ਨਾਂ 'ਤੇ ਇਨਾਮੀ ਟਿਕਟ ਖਰੀਦੀ ਸੀ। ਮਹਿਲਾ 'ਤੇ 45 ਕਰੋੜ ਰੁਪਏ ਦਾ ਸ਼ਾਨਦਾਰ ਇਨਾਮ ਜਿੱਤਿਆ ਸੀ। ਖਾਸ ਗੱਲ ਇਹ ਹੈ ਕਿ ਮਹਿਲਾ ਨੇ ਜਿੱਤੀ ਰਕਮ ਦਾ ਕੁਝ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।