UAE ਸਰਕਾਰ ਨੇ ਭਾਰਤੀ ਵਿਅਕਤੀ ਦਾ 5 ਲੱਖ ਦਿਰਹਮ ਦਾ ਵੀਜ਼ਾ ਜੁਰਮਾਨਾ ਕੀਤਾ ਮੁਆਫ

09/16/2020 8:12:00 AM

ਦੁਬਈ, (ਭਾਸ਼ਾ)-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਬਿਨਾਂ ਕਿਸੇ ਦਸਤਾਵੇਜ਼ ਦੇ 13 ਸਾਲ ਤੋਂ ਜ਼ਿਆਦਾ ਸਮੇਂ ਤੱਕ ਰਹੇ ਇਕ ਭਾਰਤੀ ਵਿਅਕਤੀ ਵਾਪਸ ਆਪਣੇ ਦੇਸ਼ ਭੇਜ ਦਿੱਤਾ ਗਿਆ ਹੈ। ਉਸਦਾ ਵੀਜ਼ਾ ਜੁਰਮਾਨੇ ਦਾ 5 ਲੱਖ ਦਿਰਹਮ ਵੀ ਮੁਆਫ ਕਰ ਦਿੱਤਾ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਦੀ ਇਕ ਖਬਰ ਤੋਂ ਮਿਲੀ।

‘ਗਲਫ ਨਿਊਜ਼’ ਮੁਤਾਬਤ ਤੇਲੰਗਾਨਾ ਦੇ ਇਕ ਪ੍ਰਵਾਸੀ ਮਜ਼ਦੂਰ ਪੋਤੁਗੋਂਡਾ ਮੇਦੀ ਨੇ ਇਥੇ ਸਥਿਤ ਭਾਰਤੀ ਵਣਜ ਦੂਤਘਰ ਨਾਲ ਸੰਪਰਕ ਕੀਤਾ ਕਿਉਂਕਿ ਕੋਰੋਨਾ ਵਾਇਰਸ ਤੋਂ ਬਾਅਦ ਉਸ ਦੀ ਨੌਕਰੀ ਚਲੀ ਗਈ ਸੀ ਅਤੇ ਉਸ ਦੀ ਰੋਜ਼ੀ-ਰੋਟੀ ਦੀ ਮੁਸ਼ਕਲ ਹੋ ਗਈ ਸੀ। ਵਣਜ ਦੂਤਘਰ ਵਲੋਂ ਮੇਦੀ ਨੂੰ ਇਕ ਮੁਫਤ ਹਵਾਈ ਟਿਕਟ ਮੁਹੱਈਆ ਕਰਵਾਏ ਜਾ ਣ ਤੋਂ ਬਾਅਦ ਅਧਿਕਾਰੀਆਂ ਨੇ ਯੂ. ਏ. ਈ. ਸਰਕਾਰ ਦੇ ਵੀਜ਼ਾ ਸਮਾਪਤੀ ਜੁਰਮਾਨਾ ਛੋਟ ਯੋਜਨਾ ਦੇ ਤਹਿਤ ਅਰਜ਼ੀ ਦਿੱਤੀ। ਇਕ ਯੋਜਨਾ ਮੁਤਾਬਕ ਜਿਨ੍ਹਾਂ ਵਿਦੇਸ਼ੀਆਂ ਦੀ ਵੀਜ਼ਾ ਮਿਆਦ ਇਕ ਮਾਰਚ 2020 ਦੇ ਪਹਿਲਾਂ ਖਤਮ ਹੋ ਗਈ ਹੈ ਉਹ 17 ਨਵੰਬਰ ਤੱਕ ਦੇਸ਼ ਛੱਡ ਕੇ ਜਾ ਸਕਦੇ ਹਨ ਉਹ ਵੀ ਬਿਨਾਂ ਕਿਸੇ ਭੁਗਤਾਨ ਦੇ। ਇਸ ਚੀਜ਼ ਦਾ ਲਾਭ ਉਕਤ ਭਾਰਤੀ ਨੂੰ ਹੋ ਗਿਆ।


Lalita Mam

Content Editor

Related News