ਨੇਪਾਲ: ਕੁੜੀ 'ਤੇ ਤੇਜ਼ਾਬ ਸੁੱਟਣ ਕਾਰਨ ਭਾਰਤੀ ਗ੍ਰਿਫ਼ਤਾਰ

Friday, Jul 24, 2020 - 04:57 PM (IST)

ਨੇਪਾਲ: ਕੁੜੀ 'ਤੇ ਤੇਜ਼ਾਬ ਸੁੱਟਣ ਕਾਰਨ ਭਾਰਤੀ ਗ੍ਰਿਫ਼ਤਾਰ

ਕਾਠਮੰਡੂ (ਭਾਸ਼ਾ) : ਨੇਪਾਲ ਵਿਚ 25 ਸਾਲਾ ਇਕ ਭਾਰਤੀ ਨੂੰ ਕਾਠਮੰਡੂ ਦੇ ਬਾਹਰੀ ਇਲਾਕੇ ਵਿਚ 22 ਸਾਲਾ ਕੁੜੀ 'ਤੇ ਤੇਜ਼ਾਬ ਸੁੱਟਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੋਸ਼ੀ ਨੇ ਦਾਅਵਾ ਕੀਤਾ ਕਿ ਉਸ ਨੂੰ ਉਸ ਦੇ 42 ਸਾਲਾ ਨੇਪਾਲੀ ਮਾਲਕ ਮੁਹੰਮਦ ਆਲਮ ਨੇ ਕੁੜੀ ਦੇ ਮੂੰਹ 'ਤੇ ਤੇਜ਼ਾਬ ਸੁੱਟਣ ਨੂੰ ਕਿਹਾ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਦੋਸ਼ੀ ਨੇ ਕੁੜੀ 'ਤੇ ਵੀਰਵਾਰ ਸ਼ਾਮ ਉਸ ਸਮੇਂ ਤੇਜ਼ਾਬ ਨਾਲ ਹਮਲਾ ਕੀਤਾ, ਜਦੋਂ ਉਹ ਕਿਸੇ ਕੰਮ ਲਈ ਘਰੋਂ ਬਾਹਰ ਨਿਕਲੀ ਸੀ। ਘਟਨਾ ਦੇ 2 ਘੰਟੇ ਦੇ ਅੰਦਰ ਹੀ ਪੁਲਸ ਨੇ ਦੋਸ਼ੀ ਮੁੰਨਾ ਨੂੰ ਗ੍ਰਿਫਤਾਰ ਕਰ ਲਿਆ। ਤੇਜ਼ਾਬ ਨਾਲ ਉਸ ਦੇ ਹੱਥ ਵੀ ਸੜ੍ਹ ਗਏ ਹਨ। ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਕਰਣ ਦੀ ਗੱਲ ਸਵੀਕਾਰ ਕਰ ਲਈ। ਉਸ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੀੜਤ ਦਾ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਬਤਾਈ ਗਈ ਹੈ।


author

cherry

Content Editor

Related News