ਅਮਰੀਕੀ ਸਰਹੱਦੀ ਸੁਰੱਖਿਆ ਏਜੰਸੀ ਦੀ ਹਿਰਾਸਤ ''ਚ ਭਾਰਤੀ ਹੋਇਆ ਕੋਰੋਨਾ ਇਨਫੈਕਟਡ
Tuesday, Apr 28, 2020 - 02:47 PM (IST)
ਨਿਊਯਾਰਕ- ਮੈਕਸੀਕੋ ਸਰਹੱਦ ਤੋਂ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਵਿਚ ਫੜਿਆ ਗਿਆ 31 ਸਾਲਾ ਭਾਰਤੀ ਨਾਗਰਿਕ ਕੋਰਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਉਹ ਸਰਹੱਦੀ ਸੁਰੱਖਿਆ ਏਜੰਸੀ ਦੀ ਹਿਰਾਸਤ ਵਿਚ ਇਨਫੈਕਟਡ ਹੋਣ ਵਾਲਾ ਪਹਿਲਾ ਵਿਅਕਤੀ ਹੈ।
ਅਮਰੀਕੀ ਕਸਟਮ ਤੇ ਸਰਹੱਦੀ ਸੁਰੱਖਿਆ (ਯੂ.ਐਸ. ਸੀ.ਬੀ.ਪੀ.) ਨੇ ਦੱਸਿਆ ਕਿ 23 ਅਪ੍ਰੈਲ ਨੂੰ ਸਰਹੱਦੀ ਗਸ਼ਤੀ ਏਜੰਟ ਨੇ ਮੈਕਸੀਕੋ ਦੇ ਤਿੰਨ ਨਾਗਰਿਕਾਂ ਤੇ ਇਕ ਭਾਰਤੀ ਨੂੰ ਇਸ ਸ਼ੱਕ ਵਿਚ ਫੜਿਆ ਕਿ ਉਹ ਕੈਲੀਫੋਰਨੀਆ ਦੇ ਕੋਲ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹਨ। ਸੀ.ਬੀ.ਪੀ. ਦੇ ਕਾਰਜਕਾਰੀ ਕਮਿਸ਼ਨਰ ਮਾਰਕ ਮੋਰਗਨ ਨੇ ਦੱਸਿਆ ਕਿ ਮੈਕਸੀਕੋ ਦੇ ਨਾਗਰਿਕ ਤਾਂ ਆਪਣੇ ਦੇਸ਼ ਪਰ ਗਏ ਪਰ ਭਾਰਤੀ ਨੂੰ ਸਰਹੱਦੀ ਸੁਰੱਖਿਆ ਕੇਂਦਰ ਲਿਆਂਦਾ ਗਿਆ। ਭਾਰਤੀ ਦੀ ਪਛਾਣ ਨਹੀਂ ਦੱਸੀ ਗਈ ਹੈ। ਉਸ ਵਿਚ ਫਲੂ ਦੇ ਲੱਛਣ ਦਿਖੇ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਉਸ ਨੂੰ ਇਕਾਂਤਵਾਸ ਵਿਚ ਰੱਖਿਆ। ਉਸ ਦੀ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ ਗਈ ਤੇ ਉਸ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਏਜੰਸੀ ਨੇ ਕਿਹਾ ਕਿ ਉਹ ਸੀ.ਬੀ.ਪੀ. ਦੀ ਹਿਰਾਸਤ ਵਿਚ ਕੋਵਿਡ-19 ਨਾਲ ਇਨਫੈਕਟਡ ਹੋਣ ਵਾਲਾ ਪਹਿਲਾ ਵਿਅਕਤੀ ਹੈ। ਉਸ ਨੇ ਕਿਹਾ ਕਿ ਉਹ ਫਿਲਹਾਲ ਉਹਨਾਂ ਲੋਕਾਂ ਦਾ ਪਤਾ ਲਾ ਰਹੀ ਹੈ ਜੋ ਉਸ ਦੇ ਸੰਪਰਕ ਵਿਚ ਆਏ ਸਨ।