ਡੋਰਡੈਸ ਨਾਲ 2.5 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ ''ਚ ਭਾਰਤੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ
Wednesday, May 21, 2025 - 06:50 AM (IST)

ਨਿਊਯਾਰਕ (ਰਾਜ ਗੋਗਨਾ) : ਬੀਤੇ ਦਿਨ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਨਿਊਪੋਰਟ ਬੀਚ ਦੇ ਨਿਵਾਸੀ ਇਕ ਭਾਰਤੀ ਵੱਲੋਂ ਡੋਰਡੈਸ਼ ਕੰਪਨੀ ਦੇ ਅੰਦਰੂਨੀ ਪ੍ਰਣਾਲੀਆਂ ਨਾਲ ਛੇੜਛਾੜ ਕਰਨ ਵਾਲੇ ਇੱਕ ਡਿਲੀਵਰੀ ਘੁਟਾਲੇ ਰਾਹੀਂ ਡੋਰਡੈਸ਼ ਨੂੰ 2.5 ਮਿਲੀਅਨ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ੀ ਮੰਨਿਆ ਹੈ।
ਜਾਣਕਾਰੀ ਮੁਤਾਬਕ, 30 ਸਾਲਾ ਭਾਰਤੀ ਸਈ ਚੈਤਨਿਆ ਰੈੱਡੀ ਦੇਵਗਿਰੀ ਨੇ 2020 ਅਤੇ 2021 ਦੇ ਵਿਚਕਾਰ ਦੂਜਿਆਂ ਨਾਲ ਮਿਲ ਕੇ ਜਾਅਲੀ ਡਿਲੀਵਰੀ ਬਣਾ ਕੇ ਫੰਡ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੀ ਗੱਲ ਵੀ ਕਬੂਲ ਕੀਤੀ ਹੈ। ਜੋ ਇੱਕ ਡੋਰਡੈਸ਼ ਦੇ ਡਰਾਈਵਰ ਵਜੋਂ ਕੰਮ ਕਰਦੇ ਹੋਏ ਉਸਨੇ ਅੰਦਰੂਨੀ ਸਾਫਟਵੇਅਰ ਤੱਕ ਪਹੁੰਚ ਕਰਨ ਅਤੇ ਜਾਇਜ਼ ਆਰਡਰਾਂ ਨੂੰ ਧੋਖਾਧੜੀ ਵਾਲੇ ਡਰਾਈਵਰ ਦੇ ਖਾਤਿਆਂ ਵਿੱਚ ਭੇਜਣ ਲਈ ਚੋਰੀ ਕੀਤੇ ਕਰਮਚਾਰੀ ਪ੍ਰਮਾਣ ਪੱਤਰਾਂ ਦੀ ਵਰਤੋਂ ਕੀਤੀ ਜਿਨ੍ਹਾਂ ਨੂੰ ਉਹ ਅਤੇ ਉਸਦੇ ਸਹਿ-ਸਾਜ਼ਿਸ਼ਕਾਰਾਂ ਨੇ ਨਿਯੰਤਰਿਤ ਕੀਤਾ ਸੀ। ਆਰਡਰਾਂ ਨੂੰ ਗਲਤ ਤਰੀਕੇ ਨਾਲ ਡਿਲੀਵਰ ਕੀਤੇ ਜਾਣ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਦੇਵਗਿਰੀ ਨੇ ਜਾਅਲੀ ਖਾਤਿਆਂ ਵਿੱਚ ਭੁਗਤਾਨ ਸ਼ੁਰੂ ਕਰ ਦਿੱਤੇ। ਫਿਰ ਉਹ ਸਥਿਤੀ ਨੂੰ "ਪ੍ਰਕਿਰਿਆ ਅਧੀਨ" ਤੇ ਰੀਸੈੱਟ ਕਰਦਾ ਸੀ। ਇਹ ਸਕੀਮ ਉਸ ਨੇ ਸੈਂਕੜੇ ਵਾਰ ਕੀਤੀ। ਅਕਸਰ ਮਿੰਟਾਂ ਦੇ ਅੰਦਰ, ਜਿਸਦੇ ਨਤੀਜੇ ਵਜੋਂ ਕੰਪਨੀ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਉਸ ਨੂੰ 20 ਸਾਲ ਤੱਕ ਦੀ ਕੈਦ ਅਤੇ 250,000 ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦਾ ਚੀਨ ਨਾਲ ਵੱਡਾ ਰੱਖਿਆ ਸੌਦਾ, J-35A ਲੜਾਕੂ ਜਹਾਜ਼ਾਂ ਨਾਲ ਲੈਸ ਹੋਵੇਗੀ ਪਾਕਿ ਹਵਾਈ ਫ਼ੌਜ
ਹੁਣ ਮਾਣਯੋਗ ਅਦਾਲਤ ਵਿੱਚ ਇਸ ਸਥਿਤੀ ਦੀ ਸੁਣਵਾਈ 16 ਸਤੰਬਰ 2025 ਨੂੰ ਨਿਰਧਾਰਤ ਕੀਤੀ ਗਈ ਹੈ। ਸਜ਼ਾ ਸੰਘੀ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ। ਦੇਵਗਿਰੀ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਤੀਜਾ ਭਾਰਤੀ ਵਿਅਕਤੀ ਹੈ ਅਤੇ ਮਨਸਵੀ ਮੰਡਦਾਪੂ ਨਾਮੀਂ ਵਿਅਕਤੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ ਅਤੇ ਟਾਈਲਰ ਥਾਮਸ ਬੋਟਨਹੋਰਨ ਨਾਂ ਦੇ ਇਸ ਘੁਟਾਲੇ 'ਚ ਸ਼ਾਮਲ ਵਿਅਕਤੀ ਨੂੰ ਨਵੰਬਰ 2023 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਐੱਫਬੀਆਈ ਦੀ ਜਾਂਚ ਤੋਂ ਬਾਅਦ ਇਸ ਕੇਸ ਦੀ ਪੈਰਵੀ ਸਹਾਇਕ ਅਮਰੀਕੀ ਅਟਾਰਨੀ ਮਾਈਕਲ ਜੀ. ਪਿਟਮੈਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8